JPB NEWS 24

Headlines

October 21, 2022

18 ਦਿਨ ਮੋਰਚਰੀ ਵਿੱਚ ਪਈ ਕਿਸ਼ਨ ਲਾਲ ਦੀ ਲਾਸ਼ ਸਸਕਾਰ ਵਾਸਤੇ ਕਰਦੀ ਰਹੀ ਕਿਸੇ ਅਪਣੇ ਦਾ ਇੰਤਜ਼ਾਰ

18 ਦਿਨ ਮੋਰਚਰੀ ਵਿੱਚ ਪਈ ਕਿਸ਼ਨ ਲਾਲ ਦੀ ਲਾਸ਼ ਸਸਕਾਰ ਵਾਸਤੇ ਕਰਦੀ ਰਹੀ ਕਿਸੇ ਅਪਣੇ ਦਾ ਇੰਤਜ਼ਾਰ ਆਖਰੀ ਉਮੀਦ NGO ਵੱਲੋ ਕੀਤੀ ਗਈ ਕਿਸ਼ਨ ਲਾਲ ਦੇ ਸਸਕਾਰ ਦੀ ਸੇਵਾ. ਕਿਸ਼ਨ ਲਾਲ ਵਾਸੀ ਗੋਪਾਲ ਨਗਰ ਜਲੰਧਰ ਜੋ ਕਿ ਪਿਛਲੇ ਕੁਝ ਦਿਨਾਂ ਤੋਂ ਸਿਵਿਲ ਹਸਪਤਾਲ ਵਿੱਚ ਇਲਾਜ ਅਧੀਨ ਦਾਖਲ ਸੀ. ਜਿਥੇ ਕਿ 18 ਦਿਨ ਪਹਿਲਾਂ ਉਹਨਾਂ ਦੀ ਮੌਤ ਹੋ ਗਈ. ਕਲਯੁਗ ਦੇ ਚਲਦਿਆਂ ਖ਼ੂਨ ਦੇ ਰਿਸ਼ਤੇ ਇਹਨੇ ਕਮਜ਼ੋਰ ਹੋ ਗਏ ਕਿ ਅਪਣੇ ਆਪਣੀਆਂ ਤੋ ਮੁੱਖ ਮੋੜ ਗਏ. ਸਿਵਿਲ ਹਸਪਤਾਲ ਅਤੇ ਪ੍ਰਸ਼ਾਸਨ ਵਲੋਂ ਕਿਸ਼ਨ ਲਾਲ ਦੇ ਰਿਸ਼ਤੇਦਾਰੀ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹਨਾਂ ਨੇ ਸਸਕਾਰ ਕਰਨ ਤੋ ਮਨਾ ਕਰ ਦਿੱਤਾ. ਕਲ੍ਹ 14 /10 /22 ਨੂੰ ਕਿਸ਼ਨ ਲਾਲ ਦੀ ਐਂਬੂਲੈਂਸ ਅਤੇ ਸਸਕਾਰ ਦੀ ਸੇਵਾ ਆਖਰੀ ਉਮੀਦ ਵੈਲਫੇਅਰ ਸੋਸਾਇਟੀ ਦੀ ਸਮੁੱਚੀ ਟੀਮ ਵੱਲੋਂ ਪਾਠ ਅਤੇ ਅਰਦਾਸ ਦੀ ਸੇਵਾ ਤੋਂ ਬਾਅਦ ਕਿਸ਼ਨਪੁਰਾ ਸਮਸ਼ਾਨ ਘਾਟ ਵਿਖੇ ਨਿਭਾਈ ਗਈ. ਜਿਸ ਵਿੱਚ ਆਖਰੀ ਉਮੀਦ NGO ਦੇ ਮੁੱਖੀ ਜਤਿੰਦਰ ਸਿੰਘ ਜੀ ਵਲੋਂ ਦੱਸਿਆ ਗਿਆ ਕਿ ਮਨੁੱਖਤਾ ਦੀ ਸੇਵਾ ਹੀ ਸਾਡਾ ਧਰਮ ਹੈ. ਕਰੋਨਾ ਕਾਲ ਤੋਂ ਲੈ ਕੇ ਹੁਣ ਤੱਕ ਸੰਸਥਾ ਵਲੋ 904 ਸਸਕਾਰ ਦੀ ਸੇਵਾ ਸਮੁੱਚੀ ਟੀਮ ਨਾਲ ਮਿਲ ਕੇ ਨਿਭਾਈ ਗਈ ਹੈ. ਸੜਕਾਂ ਤੇ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਬੇਸਹਾਰਾ, ਬੇਘਰ, ਮੰਦਬੁੱਧੀ ਲੋਕਾਂ ਦੀ ਸੇਵਾ ਅਤੇ ਇਲਾਜ਼ ਪਿਛਲੇ ਕਾਫੀ ਲੰਬੇ ਸਮੇਂ ਤੋਂ ਨਿਭਾਈ ਜਾ ਰਹੀ ਹੈ. ਉਹਨਾਂ ਕਿਹਾ ਕਿ ਮਨੁੱਖਤਾ ਦੀ ਸੇਵਾ ਲਈ ਸਾਰੇ ਵੀਰਾਂ ਨੂੰ ਸਾਡੇ ਸਮਾਜ ਨੂੰ ਅੱਗੇ ਆਉਣਾ ਚਾਹੀਦਾ ਹੈ. ਜੇਕਰ ਤੁਹਾਡੇ ਵੀ ਗਲੀ ਮੁਹੱਲੇ ਵਿੱਚ ਜਾ ਆਸ ਪਾਸ ਕੋਈ ਵੀ ਮੰਦਬੁੱਧੀ, ਬੇਘਰ, ਬੇਸਹਾਰਾ ਦੁੱਖੀ ਨਜ਼ਰ ਆਵੇ ਤਾਂ ਤੁਸੀਂ ਆਖਰੀ ਉਮੀਦ ਵੈਲਫੇਅਰ ਸੋਸਾਇਟੀ ਨਾਲ ਸੰਪਰਕ ਕਰ ਸਕਦੇ ਹੋ. ਮੋਬਾਈਲ – 9115560161, 62, 63, 64, 65

18 ਦਿਨ ਮੋਰਚਰੀ ਵਿੱਚ ਪਈ ਕਿਸ਼ਨ ਲਾਲ ਦੀ ਲਾਸ਼ ਸਸਕਾਰ ਵਾਸਤੇ ਕਰਦੀ ਰਹੀ ਕਿਸੇ ਅਪਣੇ ਦਾ ਇੰਤਜ਼ਾਰ Read More »

लुधियाना में आज नवजोत सिद्धू की पेशी : जेल सुपरिंटेंडेंट को लिखा खत- सुरक्षा मजबूत रखें

लुधियाना में आज नवजोत सिद्धू की पेशी : जेल सुपरिंटेंडेंट को लिखा खत- सुरक्षा मजबूत रखें पंजाब कांग्रेस के पूर्व अध्यक्ष नवजोत सिंह सिद्धू की आज लुधियाना कोर्ट में पेशी है। CJM सुमित मक्कड़ की अदालत ने सिद्धू के खिलाफ प्रोडक्शन वारंट जारी करके बतौर गवाह कोर्ट में तलब किया है। सिद्धू कोर्ट के खिलाफ हाईकोर्ट भी पहुंचे थे। सिद्धू के खिलाफ लुधियाना CJM ने प्रोडक्शन वारंट जारी किया था। उन्होंने अदालत की इस सख्ती के खिलाफ पिटीशन दायर की थी। इसके साथ ही 29 सितंबर को दायर की गई अर्जी भी रद्द कर दी गई है। इस अर्जी में उन्होंने दोबारा से वीडियो कॉन्फ्रेसिंग के जरिए बयान दर्ज करवाने की मांग की थी। सिद्धू की पूर्व DSP बलविंदर सिंह सेखों द्वारा पूर्व फूड सप्लाई मंत्री भारत भूषण आशू के खिलाफ दायर एक याचिका के मामले में गवाही होनी है। बीते दिन पटियाला जेल में बंद नवजोत सिंह सिद्धू ने लुधियाना डिस्ट्रिक्ट में होने वाली पेशी से पहले सुरक्षा की मांग रखी। इतना ही नहीं, पंजाब सरकार व एसएसपी पटियाला को सुरक्षा का वादा करने के लिए भी कह। जेल सुपरिंटेंडेंट को लेटर लिखा सुरक्षा के लिए नवजोत सिंह सिद्धू ने सुपरिंटेंडेंट जेल को लेटर लिखा था। सिद्धू ने लिखा कि था उनकी लुधियाना कोर्ट में 21 अक्टूबर को पेशी है। 20 मई 2022 को जेल में आने के दो दिन बाद ही उनकी Z+ सिक्योरिटी वापस ले ली गई थी। इससे पहले वह पीजीआई चेकअप के लिए गए थे, पर उसे गुप्त रखा गया था। पूर्व मंत्री ने फोन पर भी धमकी दी CJM ने कहा कि पूर्व DSP सेखों को उस समय के मंत्री सिद्धू को इस मामले की जांच सौंपी थी। शिकायतकर्ता का आरोप है कि जांच रोकने के लिए पूर्व मंत्री ने उन्हें फोन पर भी धमकी दी थी। CJM ने कहा था कि सिद्धू की गवाही की जरूरत है तभी इस मामले को सही से देखा जा सकता है। केस हाईप्रोफाइल बता दें कि केस काफी हाईप्रोफाइल है। पूर्व मंत्री आशू ने उस समय के DSP बलविंदर सिंह सेखों को फोन करके फ्लैट्स के मामले में काफी कुछ कहा था। मामले की ऑडियो भी काफी वायरल हुई थी। इस मामले की जांच करने के आदेश उस समय नवजोत सिद्धू ने DSP सेखों को दिए थे। बलविंदर सिंह सेखों को नौकरी से बर्खास्त किया था सेखों ने जांच करके स्थानीय सरकार के दफ्तर में फाइल जमा करवा दी थी, जिसमें कहा गया था कि फ्लैट सियासी दबाव में बन रहे हैं। इन फ्लैट को बनवाने में पूर्व मंत्री भारत भूषण आशू की शमूलियत सामने आई थी। इसके बाद DSP बलविंदर सिंह सेखों को नौकरी से बर्खास्त कर दिया गया था। सिद्धू पटियाला जेल में बंद अब इस मामले में DSP सेखों ने अदालत में अर्जी लगाई, जिसमें गवाह नवजोत सिद्धू को बनाया गया। नवजोत सिंह सिद्धू को अदालत में पेश होकर आज गवाही देनी है। पहले रिकॉर्ड में आ चुका है कि असली जांच फाइल उस समय के मंत्री के दफ्तर में जमा करवाई गई थी। वो फाइल बाद में खो गई। यह जानना जरूरी है कि शिकायतकर्ता द्वारा दफ्तर में जमा करवाई गई फाइल खो जाने पर उस समय के मंत्री नवजोत सिंह सिद्धू ने फाइल संबंधी कोई आदेश जारी किया कि फाइल का फिर से निर्माण किया जाए। इस कारण सिद्धू की पेशी लुधियाना कोर्ट में जरूरी थी।

लुधियाना में आज नवजोत सिद्धू की पेशी : जेल सुपरिंटेंडेंट को लिखा खत- सुरक्षा मजबूत रखें Read More »

ਜੈਤੇਵਾਲੀ ਵਿਖੇ ਬਾਬਾ ਸਾਹਿਬ ਅੰਬੇਡਕਰ ਦਾ ਬੁੱਤ ਲਗਾਉਣ ਦੇ ਕੰਮ ਦਾ ਹੋਇਆ ਆਗਾਜ਼

MLA ਸੁਖਵਿੰਦਰ ਸਿੰਘ ਕੋਟਲੀ ਨੇ ਆਪਣੇ ਫੰਡ ‘ਚੋਂ 51000 ਰੁਪਏ ਦੀ ਰਾਸ਼ੀ ਦੇਣ ਦਾ ਕੀਤਾ ਐਲਾਨ ਜਲੰਧਰ ਰਾਮਾ ਮੰਡੀ ਦੇ ਨੇੜਲੇ ਪਿੰਡ ਜੈਤੇਵਾਲੀ ਦੇ ਮੁੱਖ ਚੌਂਕ ‘ਚ ਭਾਰਤੀ ਸੰਵਿਧਾਨ ਦੇ ਨਿਰਮਾਤਾ ” ਸਿੰਬਲ ਆਫ ਨੌਲਜ ” ਵਜੋਂ ਜਾਣੇ ਜਾਂਦੇ ਭਾਰਤ ਰਤਨ ਡਾ. ਬੀ.ਆਰ.ਅੰਬੇਡਕਰ ਦਾ ਬੁੱਤ ਲਗਾਉਣ ਦੇ ਕੰਮ ਦਾ ਆਗਾਜ਼ ਆਵਾਜ਼-ਏ-ਕੌਮ ਸੰਤ ਕ੍ਰਿਸ਼ਨ ਨਾਥ ਜੀ ਚਹੇੜੂ ਵਾਲੇ, ਸਰਕਾਰ ਕ੍ਰਿਸ਼ਨ ਮੁਰਾਰੀ ਸ਼ਾਹ ਜੀ ਕੁੱਲੀ ਵਾਲੇ ਅਤੇ ਹਲਕਾ ਆਦਮਪੁਰ ਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਵਲੋਂ ਸਾਂਝੇ ਤੌਰ ‘ਤੇ ਨੀਂਹ ਪੱਥਰ ਰੱਖ ਕੇ ਕੀਤਾ ਗਿਆ । ਸਮਾਗਮ ਦੌਰਾਨ ਨੀਂਹ ਪੱਥਰ ਰੱਖਣ ਉਪਰੰਤ ਸੰਤ ਕ੍ਰਿਸ਼ਨ ਨਾਥ ਜੀ ਚਹੇੜੂ ਵਾਲਿਆਂ ਵਲੋਂ ਬਾਬਾ ਸਾਹਿਬ ਅੰਬੇਡਕਰ ਜੀ ਦੇ ਬੁੱਤ ਲਗਾਉਣ ਦਾ ਕੰਮ ਖੁਸ਼ੀ ਖੁਸ਼ਹਾਲੀ ਨਾਲ ਪੂਰਾ ਹੋਣ ਅਤੇ ਨਗਰ ਨਿਵਾਸੀਆਂ ਦੀ ਖੁਸ਼ਹਾਲੀ ਅਤੇ ਸਰਬਤ ਦੇ ਭਲੇ ਲਈ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ‘ਚ ਅਰਦਾਸ ਕੀਤੀ ਗਈ । ਇਸ ਦੌਰਾਨ ਗੱਲਬਾਤ ਕਰਦਿਆ ਸੰਤ ਕ੍ਰਿਸ਼ਨ ਨਾਥ ਜੀ ਚਹੇੜੂ ਵਾਲਿਆਂ ਨੇ ਡਾ. ਭੀਮ ਰਾਓ ਅੰਬੇਡਕਰ ਨੌਜਵਾਨ ਸਭਾ (ਰਜਿ.) ਜੈਤੇਵਾਲੀ, ਗ੍ਰਾਮ ਪੰਚਾਇਤ ਪਿੰਡ ਜੈਤੇਵਾਲੀ ਅਤੇ ਸਮੂਹ ਨਗਰ ਨਿਵਾਸੀਆਂ ਨੂੰ ਡਾ. ਬੀ.ਆਰ.ਅੰਬੇਡਕਰ ਜੀ ਦਾ ਬੁੱਤ ਲਗਾਉਣ ਦੇ ਕੰਮ ਦਾ ਆਗਾਜ਼ ਹੋਣ ‘ਤੇ ਮੁਬਾਰਕਬਾਦ ਦਿੱਤੀ । ਸੰਬੋਧਨ ਕਰਦਿਆ ਸੰਤ ਕ੍ਰਿਸ਼ਨ ਨਾਥ ਜੀ ਨੇ ਸੰਗਤਾਂ ਨੂੰ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੇ ਦਰਸਾਏ ਗਏ ਮਾਰਗ ‘ਤੇ ਚਲਦਿਆਂ ਇਕਜੁੱਟ ਹੋ ਕੇ ਅੱਗੇ ਵਧਣ, ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਿਖਿਅਤ ਕਰਨ ਅਤੇ ਬਾਬਾ ਸਾਹਿਬ ਦੇ ਕੰਮ ‘ਚ ਵਧ ਚੜ੍ਹ ਕੇ ਸੇਵਾ ਕਰਨ ਦੀ ਅਪੀਲ ਕੀਤੀ । ਸੰਤ ਕ੍ਰਿਸ਼ਨ ਨਾਥ ਜੀ ਨੇ ਉਦਘਾਟਨ ਸਮਾਗਮ ‘ਚ ਪਹੁੰਚੇ ਹਲਕਾ ਆਦਮਪੁਰ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੂੰ ਚੌਂਕ ਦਾ ਨਾਮ ਬਾਬਾ ਸਾਹਿਬ ਜੀ ਦੇ ਨਾਮ ਉਪਰ ਅੰਬੇਡਕਰ ਚੌਂਕ ਰੱਖਣ ਦੀ ਅਪੀਲ ਕੀਤੀ । ਇਸ ਦੌਰਾਨ ਸੰਬੋਧਨ ਕਰਦਿਆ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਸੰਤਾਂ ਮਹਾਪੁਰਖਾਂ, ਗ੍ਰਾਮ ਪੰਚਾਇਤ, ਸਭਾ ਦੇ ਸਾਰੇ ਮੈਂਬਰਾਂ ਅਤੇ ਸਮੂਹ ਨਗਰ ਨਿਵਾਸੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਆਪਣੇ ਫੰਡ ਵਿਚੋਂ ਬਾਬਾ ਸਾਹਿਬ ਜੀ ਦਾ ਬੁੱਤ ਲਗਾਉਣ ਲਈ ਸੇਵਾ ਵਜੋਂ 51000 ਰੁਪਏ ਦੇਣ ਦਾ ਵਾਅਦਾ ਵੀ ਕੀਤਾ । ਵਿਧਾਇਕ ਕੋਟਲੀ ਨੇ ਕਿਹਾ ਕਿ ਉਹ ਸੰਤਾਂ ਦੇ ਕਹਿਣ ਮੁਤਾਬਕ ਚੌਂਕ ਦਾ ਨਾਮ ਅੰਬੇਡਕਰ ਚੌਂਕ ਕਰਵਾਉਣ ਲਈ ਪ੍ਰਸ਼ਾਸਨ ਤੋਂ ਮੰਜ਼ੂਰੀ ਕਰਵਾ ਦੇਣਗੇ । ਇਸ ਮੌਕੇ ਸਭਾ ਦੇ ਪ੍ਰਧਾਨ ਬਲਵੰਤ ਰਾਏ (ਬੰਤ), ਉੱਪ-ਪ੍ਰਧਾਨ ਅਮਰਜੀਤ ਰਾਮ ਪੰਚ, ਸੈਕਟਰੀ ਰਾਮ ਰਤਨ, ਸਰਪੰਚ ਰਛਪਾਲ ਸਿੰਘ ਫੌਜੀ, ਪੰਚ ਸਤਪਾਲ ਸਿੰਘ ਔਜਲਾ, ਪੰਚ ਧਰਮਵੀਰ ਜੌਨੀ, ਸਾਬਕਾ ਸਰਪੰਚ ਤਰਸੇਮ ਲਾਲ ਪੁਆਰ, ਕੈਸ਼ੀਅਰ ਅਮਨ ਪੁਆਰ, ਪਰਮਜੀਤ ਪੁਆਰ, ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਸਭਾ ਪ੍ਰਧਾਨ ਬਲਵਿੰਦਰ ਕੁਮਾਰ ਅਤੇ ਸ਼੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਦੇ ਪ੍ਰਧਾਨ ਜੱਸੀ ਤੱਲ੍ਹਣ ਸਮੇਤ ਵੱਡੀ ਗਿਣਤੀ ‘ਚ ਨਗਰ ਨਿਵਾਸੀਆਂ ਨੇ ਸ਼ਮੂਲੀਅਤ ਕੀਤੀ ।

ਜੈਤੇਵਾਲੀ ਵਿਖੇ ਬਾਬਾ ਸਾਹਿਬ ਅੰਬੇਡਕਰ ਦਾ ਬੁੱਤ ਲਗਾਉਣ ਦੇ ਕੰਮ ਦਾ ਹੋਇਆ ਆਗਾਜ਼ Read More »