
ਜਤਿਨ ਬੱਬਰ – ਫਿਕਰ-ਏ-ਹੋਂਦ, ਜੋ ਕਿ 2007 ਤੋਂ ਸਮਾਜਿਕ ਭਲਾਈ ਲਈ ਕੰਮ ਕਰ ਰਹੀ ਹੈ, ਨੇ ਹਾਲ ਹੀ ਵਿੱਚ ਕਸ਼ਮੀਰ ਵਿੱਚ ਹੋਏ ਅੱਤਵਾਦੀ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ।
ਫਿਕਰ-ਏ-ਹੋਂਦ ਦੇ ਮੈਂਬਰਾਂ ਇੱਕ ਦਸਤਖਤ ਮੁਹਿੰਮ ਚਲਾਈ, ਜਿਸ ਤਹਿਤ ਜਲੰਧਰ ਵਿੱਚ ਇੱਕ ਕੰਪੈਨ ਚਲਾਈ, ਇੱਥੇ ਸੈਂਕੜੇ ਚਿੰਤਤ ਨਾਗਰਿਕਾਂ ਨੇ ਨਫ਼ਰਤ ਅਤੇ ਹਿੰਸਾ ਵਿਰੁੱਧ ਏਕਤਾ ਅਤੇ ਸ਼ਾਂਤੀ ਲਈ ਦਸਤਖਤ ਕੀਤੇ।
ਇਹ ਮੁਹਿੰਮ ਅੱਤਵਾਦ ਵਿਰੁੱਧ ਜਾਗਰੂਕਤਾ ਪੈਦਾ ਕਰਨ, ਸ਼ਾਂਤੀ, ਧਾਰਮਿਕ, ਸਹਿਣਸ਼ੀਲਤਾ ਅਤੇ ਭਾਈਚਾਰੇ ਨੂੰ ਉਤਸ਼ਾਹਿਤ ਕਰਨ ਵੱਲ ਇੱਕ ਅਹਿਮ ਕਦਮ ਹੈ।
ਫਿਕਰ-ਏ-ਹੋਂਦ ਦੇ ਚੇਅਰਮੈਨ ਸ. ਸੁਖਵਿੰਦਰ ਸਿੰਘ ਲਾਲੀ ਨੇ ਕਿਹਾ, “ਸਾਡੇ ਸਮਾਜ ਵਿੱਚ ਕੱਟੜਪੰਥੀ ਲਈ ਕੋਈ ਥਾਂ ਨਹੀਂ। ਅਸੀਂ ਨਾਗਰਿਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਸ਼ਾਂਤੀ, ਸਦਭਾਵਨਾ ਅਤੇ ਲਚਕੀਲੇਪਣ ਨੂੰ ਅਪਣਾਉਣ ਅਤੇ ਨਫ਼ਰਤ ਅਤੇ ਹਿੰਸਾ ਦੇ ਵਿਰੁੱਧ ਆਵਾਜ਼ ਉਠਾਉਣ ਲਈ ਸਾਡੇ ਨਾਲ ਹੱਥ ਮਿਲਾਉਣ।”
ਰੱਬ ਦੁਆਰਾ ਬਣਾਏ ਗਏ ਹਰ ਇਨਸਾਨ ਨੂੰ ਜਿਉਣ ਦਾ ਹੱਕ ਹੈ, ਜਿਸ ਇਨਸਾਨ ਦਾ ਕੋਈ ਕਸੂਰ ਨਹੀਂ ਓਹਨੂੰ ਕਿਸੇ ਵੀ ਧਰਮ ਵਿੱਚ ਮਾਰਨ ਦਾ ਕੋਈ ਹੱਕ ਨਹੀਂ ਇਹ ਅੱਤਵਾਦ ਹੈ ਸਿਆਸੀ ਅਤੇ ਧਾਰਮਿਕ ਲੀਡਰ ਆਪਣੇ ਸਵਾਰਥ ਲਈ ਜਨਤਾ ਨੂੰ ਗੁਮਰਾਹ ਕਰ ਕੇ ਜਨਤਾ ਨੂੰ ਜਨਤਾ ਦੁਆਰਾ ਮਰਵਾ ਰਹੇ ਹਨ ਸਰਕਾਰ ਨੂੰ ਇਹ ਕੰਮ ਬੰਦ ਕਰਨਾ ਚਾਹੀਦਾ ਹੈ ਇਸ ਲਈ ਅਸੀਂ ਇਹ ਕੰਪੇਨ ਜਲੰਧਰ ਦੀ ਆਵਾਜ਼ ਅੱਤਵਾਦ ਦੇ ਖਿਲਾਫ ਚਲਾ ਰਹੇ ਹਾਂ ਕਿਉਕਿ ਇਹ ਕੰਮ ਸਰਕਾਰਾਂ ਹੀ ਕਰਵਾ ਰਹੀਆਂ ਹਿੰਦੁਸਤਾਨ ਪਾਕਿਸਤਾਨ ਅਫਗਾਨਿਸਤਾਨ ਅਤੇ ਖਾਲਿਸਤਾਨ ਦੇ ਨਾਂ ਤੇ ਸਾਨੂ ਆਪਸ ਵਿੱਚ ਲੜਾ ਰਹੇ ਹਨ ਅਤੇ ਆਪਣੇ ਸਵਾਰਥਾਂ ਦੀ ਪੂਰਤੀ ਕਰ ਰਹੇ ਹਨ I ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਜੇਕਰ ਉਨ੍ਹਾਂ ਕੋਲ ਕੋਈ ਮੰਦਿਰ ਅਤੇ ਮਸਜਿਦ ਬਣਾਉਣ ਲਈ ਜਗਾ ਲੈਣ ਅਉਂਦਾ ਸੀ ਤਾਂ ਉਹ ਕਹਿੰਦੇ ਸੀ ਨਾਲ ਉਸਦੇ ਨਾਲ ਸਕੂਲ ਵੀ ਬਣਵਾਓ ਅਤੇ ਓਹਦੇ ਲਈ ਮੁਫ਼ਤ ਜਗਾ ਦਿੰਦੇ ਸੀ I ਇਸ ਤਰਾਂ ਦਾ ਧਰਮ ਚਾਹੀਦਾ ਹੈ ਜਿਸ ਵਿੱਚ ਮਾਨ ਸਨਮਾਨ ਹੋਵੇ ਅਤੇ ਹਰ ਇਨਸਾਨ ਨੂੰ ਬਰਾਬਰੀ ਨਾਲ ਜਿਉਣ ਦਾ ਹੱਕ ਹੋਵੇ I ਮਹਾਰਾਜਾ ਰਣਜੀਤ ਸਿੰਘ ਜੀ ਦੇ ਅਨੁਸਾਰ ਹਰ ਇਨਸਾਨ ਨੂੰ ਧਰਮ ਦੀ ਜਾਣਕਾਰੀ ਹੋਣ ਦੇ ਨਾਲ ਨਾਲ ਬੰਦੇ ਨੂੰ ਜੀਵਨ ਬਾਰੇ ਵੀ ਪਤਾ ਹੋਣਾ ਬਹੁਤ ਜ਼ਰੂਰੀ ਹੈ I
ਮੇਰੀ ਅਪੀਲ ਹੈ ਸਰਕਾਰ ਨੂੰ 40 ਸਾਲ ਤੋਂ ਵੱਧ ਜਿੰਮੇਵਾਰ ਨਾਗਰੀਕ ਜਿਹੜਾ ਸਮਾਜ ਸੇਵੀ ਹੈ ਉਸਨੂੰ ਹਥਿਆਰ ਲਾਇਸੈਂਸ ਦਿੱਤੇ ਜਾਣ ਜੇਕਰ ਉੱਥੇ ਲੋਕਾਂ ਕੋਲ ਹਥਿਆਰ ਹੁੰਦੇ ਤਾਂ ਉਹ ਵੀ ਅੱਤਵਾਦੀਆਂ ਨੂੰ ਮਾਰ ਸਕਦੇ ਅਤੇ ਉਨ੍ਹਾਂ ਨੂੰ ਵੀ ਡਰ ਹੁੰਦਾ ਕੇ ਸਾਡੀ ਜਾਨ ਵੀ ਜਾ ਸਕਦੀ ਹੈ, 140 ਕਰੋੜ ਜਨਤਾ ਨੂੰ ਸੰਭਾਲਣ ਲਈ ਸਮ੍ਜਦਾਰ ਸਮਾਜ ਸੇਵੀ ਲੋਕਾਂ ਨੂੰ ਲਾਇਸੈਂਸ ਦਿਤਾ ਜਾਵੇ ਤਾਂ ਜੋ ਉਹ ਵੀ ਸਰਕਾਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਰਕਾਰ ਨਾਲ ਖੜ੍ਹ ਸਕਣI ਜਿਸ ਤਰਾਂ ਡੁਬਈ ਵਿਚ ਹਰ ਨਾਗਰਿਕ ਪੁਲਿਸ ਹੈ I
ਇਹ ਮੁਹਿੰਮ ਨਾਗਰਿਕਾਂ ਵਿੱਚ ਏਕਤਾ ਦੀ ਭਾਵਨਾ ਪੈਦਾ ਕਰਨ ਲਈ ਅਤੇ ਉਨ੍ਹਾਂ ਨੂੰ ਸਮਾਜ ‘ਚ ਵਧ ਰਹੇ ਕੱਟੜਪੰਥੀ ਦੇ ਖ਼ਤਰਿਆਂ ਤੋਂ ਸਾਵਧਾਨ ਕਰਨ ਲਈ ਚਲਾਈ ਗਈ ਹੈ I