
ਸੰਦੀਪ – ਪੰਜਾਬ ਦੇ ਜ਼ਿਲ੍ਹਾ ਜਲੰਧਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ|,12 ਮਈ, ਰਾਤ 10.45 ਵਜੇ ਸੂਚਨਾ ਮਿਲੀ ਹੈ ਕਿ ਹਥਿਆਰਬੰਦ ਸੈਨਾ ਵਲੋਂ ਰਾਤ 9.20 ਵਜੇ ਪਿੰਡ ਮੰਡ ਨੇੜੇ ਇਕ ਸਰਵੀਲੈਂਸ ਡ੍ਰੋਨ ਹੇਠਾਂ ਸੁੱਟਿਆ ਗਿਆ ਹੈ। ਮਾਹਿਰਾਂ ਵਲੋਂ ਮਲਬੇ ਦੀ ਤਲਾਸ਼ ਕੀਤੀ ਜਾ ਰਹੀ ਹੈ। ਬੇਨਤੀ ਹੈ ਕਿ ਜੇਕਰ ਮਲਬਾ ਮਿਲਦਾ ਹੈ, ਤਾਂ ਉਸ ਦੇ ਨੇੜੇ ਨਾ ਜਾਇਆ ਜਾਵੇ ਅਤੇ ਇਸ ਦੀ ਸੂਚਨਾ ਤੁਰੰਤ ਨੇੜੇ ਦੇ ਪੁਲਿਸ ਸਟੇਸ਼ਨ ਨੂੰ ਦਿੱਤੀ ਜਾਵੇ। ਇਹ ਵੀ ਸੂਚਿਤ ਕੀਤਾ ਜਾਂਦਾ ਹੈ ਕਿ ਰਾਤ 10 ਵਜੇ ਤੋਂ ਬਾਅਦ ਜਲੰਧਰ ਵਿੱਚ ਕੋਈ ਡ੍ਰੋਨ ਗਤੀਵਿਧੀ ਨਹੀਂ ਦੇਖੀ ਗਈ।
ਬੇਨਤੀ ਹੈ ਕਿ ਕਿਰਪਾ ਕਰਕੇ ਸ਼ਾਂਤ ਰਹੋ ਅਤੇ ਪਟਾਕੇ ਨਾ ਚਲਾਓ ਜਿਵੇਂ ਕਿ ਕੁਝ ਇਲਾਕਿਆਂ ਵਿੱਚ ਇਸ ਤਰ੍ਹਾਂ ਦੀ ਰਿਪੋਰਟ ਮਿਲੀ ਹੈ। ਅਜਿਹੇ ਲੋਕਾਂ ਵਿਰੁੱਧ ਸਖ਼ਤ ਪੁਲਿਸ ਕਾਰਵਾਈ ਕੀਤੀ ਜਾਵੇਗੀ, ਜੋ ਦਹਿਸ਼ਤ ਪੈਦਾ ਕਰਨ ਦੀ ਕੋਸ਼ਿਸ਼ ਕਰਨਗੇ। ਅਹਿਤਿਹਾਤ ਵਜੋਂ ਜਲੰਧਰ ਦੇ ਕੁਝ ਇਲਾਕਿਆਂ ਵਿੱਚ ਬਿਜਲੀ ਸਪਲਾਈ ਬੰਦ ਕੀਤੀ ਗਈ ਹੈ ਅਤੇ ਕੁਝ ਸਮੇਂ ਵਿੱਚ ਸਥਿਤੀ ਦੀ ਸਮੀਖਿਆ ਕੀਤੀ ਜਾਵੇਗੀ। ਚਿੰਤਾ ਦੀ ਕੋਈ ਲੋੜ ਨਹੀਂ ਹੈ। ਇਹ ਸਾਰੀ ਜਾਣਕਾਰੀ ਜਲੰਧਰ ਦੇ ਡਿਪਟੀ ਕਮਿਸ਼ਨਰ ਨੇ ਦਿੱਤੀ|