JPB NEWS 24

Headlines

Crime

पूर्व IAS की पत्नी व भाजपा नेत्री सीमा पात्रा गिरफ्तार, नौकरानी को पीटकर किया अपंग

पूर्व IAS की पत्नी व भाजपा नेत्री सीमा पात्रा गिरफ्तार, नौकरानी को पीटकर किया अपंग रांची : झारखंड की राजधानी रांची के अरगोड़ा पुलिस ने एक युवती को प्रताड़ित करने के मामले में पूर्व आईएएस महेश्वर पात्रा की पत्नी व भाजपा नेत्री सीमा पात्रा को गिरफ्तार कर लिया है। महिला से थाना में पूछताछ की जा ही है। इस मामले में सीमा पात्रा के अलावा उसकी बेटी की गिरफ्तारी हो सकती है। पुलिस का कहना है कि सीमा पात्रा से पूछताछ के बाद इस मामले में आगे की कार्रवाई की जाएगी। पुलिस ने मंगलवार को पीड़िता का कोट में 164 के तहत बयान दर्ज कराया था। पीड़िता को फिर से रिम्स में भर्ती करा दिया गया है। पुलिस का कहना है कि पीड़िता गुमला की रहने वाली है। आठ साल पहले वह रांची में रहकर लोगों के घरों का काम करती थी। इसी बीच पीड़िता आरोपित सीमा पात्रा के घर काम मांगने पहुंंची। पीड़िता को काम तो मिल गया लेकिन उसे नहीं पता था कि वह इसके बाद आरोपित के घर से कभी बाहर नहीं निकल पाएगी। पुलिस को पीड़िता के घरवालों के बारे में जानकारी नहीं मिल पाई है। पीड़िता ने पुलिस को बताया है कि सीमा पात्रा का बेटा आयुष्मान उसे कई बार बचाने का प्रयास किया लेकिन वह सफल नहीं हो पाया। आयुष्मान उसे बचाने की कोशिश करता था इस वजह से सीमा ने अपने बेटे को पागल बना दिया।

पूर्व IAS की पत्नी व भाजपा नेत्री सीमा पात्रा गिरफ्तार, नौकरानी को पीटकर किया अपंग Read More »

CIA STAFF -1 की टीम ने 1 किलो हेरोइन सहित आरोपी को किया गिरफ्तार

CIA STAFF -1 की टीम ने 1 किलो हेरोइन सहित आरोपी को किया गिरफ्तार जालंधर ( जे पी बी न्यूज़ 24 ) : CIA STAFF-1 की टीम ने नाकाबंदी दौरान एक नशा तस्कर को काबू किया है जानकारी देते हुए पुलिस कमिश्नर गुरशरण सिंह संधू ने बताया एडीसीपी इन्वेस्टिगेशन जसकिरणजीत सिंह तेजा के दिशा-निर्देशों पर एडीसीपी इन्वेस्टिगेशन जगजीत सिंह सरोआ और एसीपी डिटेक्टिव परमजीत सिंह की अगुवाई में सीआईए स्टाफ के एस आई अशोक कुमार ने अपनी टीम सहित विकासपुरी मोहल्ला से अंगूरा वाली वेल मेन रोड दोआबा चौक से थोड़ा पीछे नाकाबंदी की हुई थी। तभी मेन रोड की तरफ से एक मोना व्यक्ति जोकि पैदल आ रहा था वो पुलिस पार्टी को देख घबरा गया और पीछे की और मुड़ने लगा। पुलिस पार्टी ने तुरंत ही उसे काबू किया जो अपनी कमर पर एक लिफाफा बांधकर उसमें 1 किलो हेरोइन लेकर जा रहा था। पकड़े गए आरोपी की पहचान गगनदीप सिंह पुत्र राज सिंह निवासी पिंड गंगसर जैतो जिला फरीदकोट बताया। पुलिस ने हेरोइन जब्त कर आरोपी को काबू कर लिया और थाना न:8 में आरोपी पर मामला दर्ज कर लिया। पुलिस आरोपी से आगे पूछताछ कर रही है।

CIA STAFF -1 की टीम ने 1 किलो हेरोइन सहित आरोपी को किया गिरफ्तार Read More »

ਜਲੰਧਰ ਪੁਲਿਸ ਨੇ ਪਰਲ ਹਸਪਤਾਲ ਵਿਖੇ ਨਰਸ ਦੇ ਕਤਲ ਦੀ ਵਾਰਦਾਤ ਨੂੰ 24 ਘੰਟੇ ‘ਚ ਕੀਤਾ ਟਰੇਸ , ਦੋਸ਼ੀ ਗ੍ਰਿਫਤਾਰ

ਜਲੰਧਰ ਪੁਲਿਸ ਨੇ ਪਰਲ ਹਸਪਤਾਲ ਵਿਖੇ ਨਰਸ ਦੇ ਕਤਲ ਦੀ ਵਾਰਦਾਤ ਨੂੰ 24 ਘੰਟੇ ‘ਚ ਕੀਤਾ ਟਰੇਸ , ਦੋਸ਼ੀ ਗ੍ਰਿਫਤਾਰ ਜਲੰਧਰ (ਜੇ ਪੀ ਬੀ ਨਿਊਜ਼ 24 ) : ਸ. ਗੁਰਸ਼ਰਨ ਸਿੰਘ ਸੰਧੂ , IPS , ਕਮਿਸ਼ਨਰ ਪੁਲਿਸ , ਜਲੰਧਰ ਜੀ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਜਸਕਿਰਨਜੀਤ ਸਿੰਘ ਤੇਜਾ , PPS , DCP – Inv , ਸ਼੍ਰੀ ਜਗਮੋਹਣ ਸਿੰਘ , PPS , DCP – City ਸ਼੍ਰੀ ਜਗਜੀਤ ਸਿੰਘ ਸਰੋਆ , PPS , ADCP – Inv , ਸ਼੍ਰੀ ਪਰਮਜੀਤ ਸਿੰਘ , PPS ACP – Inv , ਅਤੇ ਮਿਸ ਖੁਸ਼ਬੀਰ ਕੌਰ ACP – Model Town ਜੀ ਦੀ ਯੋਗ ਅਗਵਾਈ ਹੇਠ SI ਅਸ਼ੋਕ ਕੁਮਾਰ ਇੰਚਾਰਜ CIA STAFF ਜਲੰਧਰ ਦੀ ਪੁਲਿਸ ਟੀਮ ਵੱਲੋਂ ਕਾਰਵਾਈ ਕਰਦੇ ਹੋਏ ਮਿਤੀ 24, 25-08-2022 ਦੀ ਦਰਮਿਆਨੀ ਰਾਤ ਨੂੰ ਨਾਮਲੂਮ ਵਿਅਕਤੀ ਵਲੋਂ ਪਰਲ ਹਸਪਤਾਲ ਗ੍ਰੀਨ ਮਾਡਲ ਟਾਊਨ ਜਲੰਧਰ ਵਿਖੇ ਨਰਸ ਬਲਜਿੰਦਰ ਕੌਰ ਦਾ ਤੇਜਧਾਰ ਹਥਿਥਾਰ ਨਾਲ ਵਾਰ ਕਰਕੇ MURDER ਕਰਨ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਮਿਤੀ 25-08-2022 ਨੂੰ ਨਰਸ ਬਲਜਿੰਦਰ ਕੌਰ ਪੁੱਤਰੀ ਜਗਤਾਰ ਸਿੰਘ ਵਾਸੀ ਪਿੰਡ ਜੋਧੇ ਥਾਣਾ ਬਿਆਸ ਜਿਲਾ ਅੰਮ੍ਰਿਤਸਰ ਜੋ ਕਿ ਨਰਸ ਦੀ ਡਿਊਟੀ ਅਰਸਾ ਕ੍ਰੀਬ 3 ਸਾਲ ਤੋਂ ਪਰਲ ਆਈ ਹਸਪਤਾਲ ਨਜਦੀਕ ਸੰਘਾ ਚੌਕ ਗ੍ਰੀਨ ਮਾਡਲ ਟਾਊਨ ਜਲੰਧਰ ਵਿਖੇ ਕੰਮ ਕਰਦੀ ਸੀ ਅਤੇ ਉਸਦੀ ਸਹੇਲੀ ਜੋੜੀ ਪਰਮਾਰ ਪੁੱਤਰੀ ਸਤਨਾਮ ਸਿੰਘ ਵਾਸੀ ਪਿੰਡ ਅਜਨੋਹਾ ਥਾਣਾ ਮਹਿਟੀਆਣਾ ਜਿਲਾ ਹੁਸ਼ਿਆਰਪੁਰ ਜੋ ਹਸਪਤਾਲ ਦੀ ਉਪਰਲੀ ਮੰਜ਼ਿਲ ਪਰ ਰਾਤ ਸਮੇਂ ਸੂਤੀਆਂ ਸਨ। ਜਿਨ੍ਹਾਂ ਨੂੰ ਕੋਈ ਨਾਮਲੂਮ ਵਿਅਕਤੀ ਰਾਤ ਸਮੇਂ ਹਸਪਤਾਲ ਦੀ ਕੰਧ ਟੱਪ ਕੇ ਅੰਦਰ ਆ ਕੇ ਹਸਪਤਾਲ ਦੀ ਛੱਤ ਤੇ ਚੜ ਕੇ ਬਲਜਿੰਦਰ ਕੌਰ ਅਤੇ ਉਸਦੀ ਸਹੇਲੀ ਜੋਤੀ ਨੂੰ ਦੇ ਤੇਜਧਾਰ ਹਥਿਆਰ ਨਾਲ , ਮਾਰ ਦੇਣ ਦੀ ਨੀਅਤ ਨਾਲ ਵਾਰ ਕਰਕੇ ਮੌਕੇ ਤੋਂ ਫਰਾਰ ਹੋ ਗਿਆ ਹੈ। ਜਿੱਥੇ ਕਿ ਬਲਜਿੰਦਰ ਕੌਰ ਦੀ ਮੌਤ ਹੋ ਗਈ , ਜਿਸ ਤੇ ਨਾਮਲੂਮ ਦੋਸ਼ੀ ਵਿਰੁੱਧ ਕਾਰਵਾਈ ਕਰਦੇ ਹੋਏ ਥਾਣਾ ਡਵੀਜ਼ਨ ਨੰਬਰ 6 ਜਲੰਧਰ ਵਿਖੇ ਮੁਕੱਦਮਾ ਨੰਬਰ : 142 ਮਿਤੀ 25-08-2022 ਅਧ : 302,307,120 – B IPC ਦਰਜ ਰਜਿਸਟਰ ਕੀਤਾ ਗਿਆ ਸੀ। ਉਪਰੋਕਤ ਵਾਰਦਾਤ ਤੋਂ ਤੁਰੰਤ ਬਾਅਦ ਸ੍ਰੀ ਜਸਕਿਰਨਜੀਤ ਸਿੰਘ ਤੇਜਾ , PPS , TP – Inv , ਜੀ ਵਲੋਂ CIA STAFF ਦੀ ਪੁਲਿਸ ਟੀਮ ਨੂੰ ਮੁਕੱਦਮਾ ਨੂੰ ਟਰੇਸ ਕਰਨ ਅਤੇ ਨਾਮਲੂਮ ਦੋਸ਼ੀ ਨੂੰ ਗ੍ਰਿਫਤਾਰ ਕਰਨ ਸਬੰਧੀ ਦਿਸ਼ਾ ਨਿਰਦੇਸ਼ ਦਿੱਤੇ ਗਏ ਸਨ। ਜਿਸ ਤੇ CIA STAFF ਦੀ ਪੁਲਿਸ ਟੀਮ ਵਲੋਂ ਕਾਰਵਾਈ ਕਰਦੇ ਹੋਏ ਟੈਕਨੀਕਲ ਢੰਗ ਨਾਲ ਤਫਤੀਸ਼ ਕਰਦੇ ਹੋਏ , ਨਾਮਲੂਮ ਦੋਸ਼ੀ ਦਾ ਸੁਰਾਗ ਲਗਾ ਕੇ ਦੋਸ਼ੀ ਸਤਿਗੁਰੂ ਸਿੰਘ ਪੁੱਤਰ ਕਰਮ ਸਿੰਘ ਵਾਸੀ ਪਿੰਡ ਟਿੱਬੀ ਤਹਿਸੀਲ ਤੇ ਥਾਣਾ ਅਮਲੋਹ ਜਿਲਾ ਫਤਿਹਗੜ ਸਾਹਿਬ ਨੂੰ ਵਾਰਦਾਤ ਦੇ 24 ਘੰਟਿਆਂ ਅੰਦਰ – ਅੰਦਰ ਮਿਤੀ 25-08-2022 ਨੂੰ ਨਗਰ ਕੌਂਸਲ ਦਫਤਰ ਮੰਡੀ ਗੋਬਿੰਦਗੜ੍ਹ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਦੋਸ਼ੀ ਸਤਿਗੁਰੂ ਸਿੰਘ ਦੀ ਉਮਰ ਕ੍ਰੀਬ 34 ਸਾਲ ਹੈ। ਦੋਸ਼ੀ ਕੁਆਰਾ ਹੈ ਅਤੇ ਇਹ ਨਗਰ ਕੌਂਸਲ ਮੰਡੀ ਗੋਬਿੰਦਗੜ ਵਿਖੇ ਮਾਲੀ ਲੱਗਾ ਹੋਇਆ ਹੈ। ਦੌਰਾਨੇ ਪੁੱਛਗਿੱਛ ਦੋਸ਼ੀ ਨੇ ਦੱਸਿਆ ਕਿ ਉਹ ਮ੍ਰਿਤਕ ਬਲਜਿੰਦਰ ਕੌਰ ਨਾਲ ਅਰਸਾ ਕ੍ਰੀਬ 4 ਮਹੀਨਿਆਂ ਤੋਂ ਸ਼ੋਸ਼ਲ ਨੈਟਵਰਕਿੰਗ ਐਪ ਰਾਂਹੀ ਜੁੜਿਆ ਸੀ ਅਤੇ ਉਹ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ । ਜੋ ਪਿਛਲੇ ਥੋੜੇ ਦਿਨਾਂ ਵਿਚ ਇਨ੍ਹਾਂ ਦੀ ਆਪਸ ਵਿੱਚ ਅਣ – ਬਣ ਹੋ ਗਈ ਸੀ ਅਤੇ ਉਹ ਇਸੇ ਗੁੱਸੇ ਕਾਰਨ ਮਿਤੀ 24-8-2022 ਦੀ ਰਾਤ ਨੂੰ ਆਪਣੇ ਪਿੰਡੋ ਟਰੇਨ ਰਾਂਹੀ ਵਾਰਦਾਤ ਵਿੱਚ ਵਰਤਿਆ ਛੁਰਾ ਨਾਲ ਲੈ ਕੇ ਜਲੰਧਰ ਆਇਆ ਅਤੇ ਹਸਪਤਾਲ ਦੀ ਕੰਧ ਟੱਪ ਕੇ ਅੰਦਰ ਦਾਖਲ ਹੋ ਕੇ ਤੈਸ਼ ਵਿੱਚ ਆ ਕੇ ਬਲਜਿੰਦਰ ਕੌਰ ਦਾ ਕਤਲ ਕਰ ਦਿੱਤਾ ਅਤੇ ਉਸਦੇ ਨਾਲ ਸੁੱਤੀ ਉਸਦੀ ਸਹੇਲੀ ਜੋਤੀ ਪਰਮਾਰ ਵਲੋਂ ਵਿਰੋਧ ਕਰਨ ਤੇ ਉਸ ਪਾਰ ਮਾਰ ਦੇਣ ਦੀ ਨੀਅਤ ਨਾਲ ਵਾਰ ਕਰਕੇ ਮੌਕੇ ਤੋਂ ਫਰਾਰ ਹੋ ਗਿਆ ਸੀ। ਦੋਸ਼ੀ ਨੂੰ ਅੱਜ ਮਿਤੀ 26-8-2022 ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਇਸ ਪਾਸੋ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

ਜਲੰਧਰ ਪੁਲਿਸ ਨੇ ਪਰਲ ਹਸਪਤਾਲ ਵਿਖੇ ਨਰਸ ਦੇ ਕਤਲ ਦੀ ਵਾਰਦਾਤ ਨੂੰ 24 ਘੰਟੇ ‘ਚ ਕੀਤਾ ਟਰੇਸ , ਦੋਸ਼ੀ ਗ੍ਰਿਫਤਾਰ Read More »

ਜਲੰਧਰ ਦੇ ਪਰਲ ਮੈਟਰਨਿਟੀ ਐਂਡ ਆਈ ਹਸਪਤਾਲ ‘ਚ ਨਰਸਾਂ ‘ਤੇ ਹਮਲਾ, ਇਕ ਦੀ ਮੌਤ, ਇਕ ਦੀ ਹਾਲਤ ਗੰਭੀਰ

ਜਲੰਧਰ ਦੇ ਪਰਲ ਮੈਟਰਨਿਟੀ ਐਂਡ ਆਈ ਹਸਪਤਾਲ ‘ਚ ਨਰਸਾਂ ‘ਤੇ ਹਮਲਾ, ਇਕ ਦੀ ਮੌਤ, ਇਕ ਦੀ ਹਾਲਤ ਗੰਭੀਰ ਜਲੰਧਰ (ਜੇ ਪੀ ਬੀ ਨਿਊਜ਼ 24 ) : ਪੰਜਾਬ ਦੇ ਜਲੰਧਰ ਜ਼ਿਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ।ਜਲੰਧਰ ‘ਚ ਸਵੇਰੇ ਵੱਡੀ ਘਟਨਾ ਵਾਪਰੀ ਹੈ। ਜਲੰਧਰ ਦੇ ਥਾਣਾ ਨੰਬਰ 6 ਅਧੀਨ ਪੈਂਦੇ ਸੰਘਾ ਚੌਂਕ ਨੇੜੇ ਸਥਿਤ ਪਰਲ ਮੈਟਰਨਿਟੀ ਐਂਡ ਆਈ ਹਸਪਤਾਲ ਦੀ ਇੱਕ ਨਰਸ ਦਾ ਕਤਲ ਕਰ ਦਿੱਤਾ ਗਿਆ ਹੈ ਅਤੇ ਦੂਜੀ ਨਰਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।ਹਸਪਤਾਲ ਦੇ ਹੋਸਟਲ ਦੀ ਛੱਤ ‘ਤੇ ਦੋਵਾਂ ਨਰਸਾਂ ‘ਤੇ ਹਮਲਾ ਕੀਤਾ ਗਿਆ। ਗੰਭੀਰ ਰੂਪ ਵਿੱਚ ਜ਼ਖਮੀ ਹੋਈ ਇੱਕ ਨਰਸ ਨੂੰ ਘਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।ਜਾਣਕਾਰੀ ਅਨੁਸਾਰ ਟਡਕਸਰ ਦੇ ਸੰਘਾ ਚੌਂਕ ਦੇ ਕੋਲ ਸਥਿਤ ਪਰਲ ਆਈਜ਼ ਅਤੇ ਮੈਟਰਨਿਟੀ ਹੋਮ ਵਿੱਚ ਬਣੇ ਹੋਸਟਲ ਦੀ ਛੱਤ ‘ਤੇ ਹਫੜਾ-ਦਫੜੀ ਮਚ ਗਈ। ਕੁਝ ਅਣਪਛਾਤੇ ਵਿਅਕਤੀਆਂ ਨੇ ਦੋ ਨਰਸਾਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ਵਿੱਚ ਬਿਆਸ ਦੀ ਰਹਿਣ ਵਾਲੀ ਬਲਜਿੰਦਰ ਕੌਰ ਦੀ ਮੌਤ ਹੋ ਗਈ ਅਤੇ ਫਗਵਾੜਾ ਦੀ ਰਹਿਣ ਵਾਲੀ ਜੋਤੀ ਦੀ ਹਾਲਤ ਗੰਭੀਰ ਬਣੀ ਹੋਈ ਹੈ।ਹਸਪਤਾਲ ਵਿੱਚ ਕੰਮ ਕਰ ਰਹੀ ਨਰਸ ਨੇ ਦੱਸਿਆ ਕਿ ਜੋਤੀ ਦੀ ਪਿਛਲੇ ਦਿਨੀਂ ਤਬੀਅਤ ਠੀਕ ਨਹੀਂ ਸੀ, ਇਸ ਲਈ ਉਹ ਕੰਮ ਲਈ ਹੇਠਾਂ ਨਹੀਂ ਆਈ। .ਜਦੋਂ ਦੂਸਰੀ ਨਰਸ ਉੱਪਰ ਗਈ ਤਾਂ ਉਸਨੇ ਉਸਨੂੰ ਦੇਖਿਆ ਤਾਂ ਉਹ ਹੈਰਾਨ ਰਹਿ ਗਈ। ਜੋਤੀ ਅਤੇ ਬਲਜਿੰਦਰ ਦੋਵੇਂ ਖੂਨ ਨਾਲ ਲੱਥਪੱਥ ਪਏ ਸਨ।ਹਸਪਤਾਲ ਦੇ ਸਟਾਫ ਵੱਲੋਂ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਗਿਆ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਘਈ ਹਸਪਤਾਲ ਵਿਖੇ ਬਲਜਿੰਦਰ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਅਤੇ ਜੋਤੀ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ।ਘਟਨਾ ਦੇ ਕਾਰਨਾਂ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ। ਚਸ਼ਮਦੀਦਾਂ ਮੁਤਾਬਕ ਦੋਵੇਂ ਨਰਸਾਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਕਾਤਲ ਛੱਤ ਰਾਹੀਂ ਨਰਸਾਂ ਦੇ ਕਮਰੇ ‘ਚ ਦਾਖਲ ਹੋਏ ਸਨ।ਦੱਸਿਆ ਜਾ ਰਿਹਾ ਹੈ ਕਿ ਮੌਕੇ ‘ਤੇ ਜਾਂਚ ਦੌਰਾਨ ਤੇਜ਼ਧਾਰ ਹਥਿਆਰ ਦਾ ਟੁੱਟਿਆ ਹੋਇਆ ਟੁਕੜਾ ਵੀ ਮਿਲਿਆ ਹੈ। ਪੁਲਿਸ ਵੱਲੋਂ ਪੂਰੇ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਜਲੰਧਰ ਦੇ ਪਰਲ ਮੈਟਰਨਿਟੀ ਐਂਡ ਆਈ ਹਸਪਤਾਲ ‘ਚ ਨਰਸਾਂ ‘ਤੇ ਹਮਲਾ, ਇਕ ਦੀ ਮੌਤ, ਇਕ ਦੀ ਹਾਲਤ ਗੰਭੀਰ Read More »

ਦੇਖੋ SSP ਵਿਜੀਲੈਂਸ ਦੀ ਇਸ ਜਲੰਧਰ ਦਫਤਰ ‘ਚ ਮਾਰੀ ਰੇਡ

ਜਲੰਧਰ (ਜੇ ਪੀ ਬੀ ਨਿਊਜ਼ 24 ) :  ਪੰਜਾਬ ਦੇ ਜਲੰਧਰ ਜ਼ਿਲੇ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਜਲੰਧਰ ਬੱਸ ਸਟੈਂਡ ਨੇੜੇ ਮੋਟਰ ਵਹੀਕਲ ਇੰਸਪੈਕਟਰ ਦੇ ਦਫਤਰ ‘ਤੇ ਵਿਜੀਲੈਂਸ ਨੇ ਛਾਪਾ ਮਾਰਿਆ ਹੈ। ਦੋਸ਼ ਹੈ ਕਿ ਸਕੂਲੀ ਬੱਸਾਂ ਨੂੰ ਰਿਸ਼ਵਤ ਲੈ ਕੇ ਪਰਮਿਟ ਦਿੱਤੇ ਜਾ ਰਹੇ ਸਨ। ਐਸਐਸਪੀ ਵਿਜੀਲੈਂਸ ਦਲਜਿੰਦਰ ਸਿੰਘ ਢਿੱਲੋਂ ਵੀ ਮੌਕੇ ’ਤੇ ਪਹੁੰਚ ਗਏ ਹਨ। ਇਸ ਸਬੰਧੀ ਦਫ਼ਤਰ ਵਿੱਚ ਹੀ ਦੋ ਵਿਅਕਤੀਆਂ ਦੀ ਰਾਊਂਡਅਪ ਕੀਤੀ ਜਾ ਰਹੀ ਹੈ। ਐਸਐਸਪੀ ਵਿਜੀਲੈਂਸ ਦਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਮੋਟਰ ਵਹੀਕਲ ਇੰਸਪੈਕਟਰ ਦਫ਼ਤਰ ਵਿੱਚ ਚੈਕਿੰਗ ਕਰਨ ਆਏ ਸਨ। ਉਨ੍ਹਾਂ ਕਿਹਾ ਕਿ ਇਹ ਛਾਪੇਮਾਰੀ ਨਹੀਂ ਸਗੋਂ ਅਚਨਚੇਤ ਨਿਰੀਖਣ ਸੀ। ਕਿਸੇ ਸੂਚਨਾ ਦੇ ਆਧਾਰ ‘ਤੇ ਇਹ ਕਾਰਵਾਈ ਕੀਤੀ ਗਈ ਹੈ। ਐਸਐਸਪੀ ਦਲਜੀਤ ਢਿੱਲੋਂ ਨੇ ਕਿਹਾ ਕਿ ਇਸ ਸਬੰਧੀ ਵਿਜੀਲੈਂਸ ਜਾਂਚ ਕਰ ਰਹੀ ਹੈ, ਇਸ ਬਾਰੇ ਜਾਂਚ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ। ਹਾਲਾਂਕਿ ਵਿਜੀਲੈਂਸ ਦੀ ਛਾਪੇਮਾਰੀ ਤੋਂ ਬਾਅਦ ਬੱਸਾਂ ਦੇ ਪਰਮਿਟ ਦੇਣ ਦੇ ਮਾਮਲੇ ‘ਚ ਰਿਸ਼ਵਤ ਲੈਣ ਦੀ ਸੂਚਨਾ ਮਿਲੀ ਸੀ। ਇਸ ’ਤੇ ਵਿਜੀਲੈਂਸ ਟੀਮ ਨੇ ਦੋ ਵਿਅਕਤੀਆਂ ਨੂੰ ਰਾਊਂਡਅਪ ਕੀਤਾ ਹੈ। ਐਸਐਸਪੀ ਦਲਜਿੰਦਰ ਸਿੰਘ ਢਿੱਲੋਂ ਨੇ ਵੀ ਕਿਸੇ ਨੂੰ ਫੜੇ ਜਾਣ ਤੋਂ ਇਨਕਾਰ ਕੀਤਾ ਹੈ। ਸੂਤਰਾਂ ਅਨੁਸਾਰ ਉਥੋਂ ਦੋ ਟਾਊਟਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਦਲਾਲਾਂ ਰਾਹੀਂ ਉਥੇ ਰਿਸ਼ਵਤਖੋਰੀ ਦਾ ਧੰਦਾ ਚੱਲ ਰਿਹਾ ਸੀ। ਫਿਲਹਾਲ ਇਸ ਦੀ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਹੋਈ ਹੈ। ਪਰ ਅੱਜ ਐਮ.ਵੀ.ਆਈ ਦਫ਼ਤਰ ਵਿੱਚ ਵਿਜੀਲੈਂਸ ਦੀ ਛਾਪੇਮਾਰੀ ਅਤੇ ਟਾਊਟਾਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਅੱਜ ਦਿਨ ਭਰ ਚਰਚਾ ਰਹੀ। ਜ਼ਿਕਰਯੋਗ ਹੈ ਕਿ ਇਹ ਦਫਤਰ ਪਿਛਲੇ ਕਾਫੀ ਸਮੇਂ ਤੋਂ ਸੁਰਖੀਆਂ ‘ਚ ਹੈ ਅਤੇ ਹਰ ਰੋਜ਼ ਟਾਊਟਾਂ ਅਤੇ ਮੁਲਾਜ਼ਮਾਂ ‘ਤੇ ਰਿਸ਼ਵਤਖੋਰੀ ਦੇ ਦੋਸ਼ ਲੱਗ ਰਹੇ ਹਨ।

ਦੇਖੋ SSP ਵਿਜੀਲੈਂਸ ਦੀ ਇਸ ਜਲੰਧਰ ਦਫਤਰ ‘ਚ ਮਾਰੀ ਰੇਡ Read More »

ਨਹਿਰ ਚੋਂ ਮਿਲੀ ਬੱਚੇ ਸਹਿਜਪ੍ਰੀਤ ਦੀ ਲਾਸ਼, ਤਾਇਆ ਨਿਕਲਿਆ ਕਾਤਲ

ਨਹਿਰ ‘ਚੋਂ ਮਿਲੀ ਬੱਚੇ ਸਹਿਜਪ੍ਰੀਤ ਦੀ ਲਾਸ਼, ਤਾਇਆ ਹੀ ਨਿਕਲਿਆ ਕਾਤਲ ਲੁਧਿਆਣਾ: ਬੀਤੇ ਦਿਨ ਤੋਂ ਲਾਪਤਾ 8 ਸਾਲ ਦੇ ਸਹਿਜਪ੍ਰੀਤ ਦੀ ਲਾਸ਼ ਨਹਿਰ ਵਿੱਚੋਂ ਬਰਾਮਦ ਹੋਈ ਹੈ। ਉਸ ਦੇ ਰਿਸ਼ਤੇਦਾਰ ਵੱਲੋਂ ਹੀ ਇਸ ਨੂੰ ਨਹਿਰ ਵਿੱਚ ਸੁੱਟਣ ਦਾ ਖੁਲਾਸਾ ਹੋਇਆ ਹੈ। ਬੀਤੇ ਦੋ ਦਿਨ ਤੋਂ ਸਹਿਜ ਲਾਪਤਾ ਸੀ ਤੇ ਉਸ ਦਾ ਪਰਿਵਾਰ ਉਸ ਨੂੰ ਲੱਭਣ ਲਈ ਲਗਾਤਾਰ ਯਤਨ ਤੇ ਸੋਸ਼ਲ ਮੀਡੀਆ ‘ਤੇ ਵੀ ਅਪੀਲ ਕਰ ਰਿਹਾ ਸੀ। ਪੁਲਿਸ ਵੱਲੋਂ ਸਹਿਜ ਦੇ ਰਿਸ਼ਤੇਦਾਰ ਨੂੰ ਹਿਰਾਸਤ ਵਿੱਚ ਲੈ ਕੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਸੀ। ਇਸ ਤੋਂ ਬਾਅਦ ਆਖਰਕਾਰ ਉਸ ਨੇ ਆਪਣਾ ਜੁਰਮ ਕਬੂਲ ਕਰਦੇ ਹੋਏ ਮੰਨ ਲਿਆ ਕਿ ਉਸ ਨੇ ਹੀ ਨਹਿਰ ਵਿੱਚ ਸਹਿਜ ਦੀ ਲਾਸ਼ ਨੂੰ ਸੁੱਟਿਆ ਹੈ। ਪੁਲਿਸ ਨੇ ਗੋਤਖੋਰਾਂ ਦੀ ਮਦਦ ਨਾਲ ਸਹਿਜ ਦੀ ਲਾਸ਼ ਨੂੰ ਬਾਹਰ ਕੱਢਵਾ ਕੇ ਸਿਵਲ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਉਧਰ, ਸਹਿਜ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਇਸ ਮਾਮਲੇ ਤੇ ਪੁਲਿਸ ਪ੍ਰੈੱਸ ਕਾਨਫਰੰਸ ਕਰਕੇ ਵੱਡਾ ਖੁਲਾਸਾ ਕਰ ਸਕਦੀ ਹੈ। ਮਾਮਲੇ ਸਬੰਧੀ ਚਮਸ਼ਦੀਦਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰੀ ਗਿਣਤੀ ਵਿੱਚ ਪੁਲਿਸ ਫੋਰਸ ਨਹਿਰ ਨੇੜੇ ਬੱਚੇ ਨੂੰ ਲੱਭ ਰਹੀ ਸੀ ਤੇ ਸਫੈਦੇ ਕੋਲੋਂ ਉਸ ਦੀ ਲਾਸ਼ ਬਰਾਮਦ ਹੋਈ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਮੁਲਜ਼ਮ ਨੂੰ ਵੀ ਆਪਣੇ ਨਾਲ ਲੈ ਕੇ ਆਈ ਸੀ ਤੇ ਉਸ ਦੀ ਨਿਸ਼ਾਨਦੇਹੀ ‘ਤੇ ਹੀ ਪੁਲਿਸ ਨੇ ਬੱਚੇ ਦੀ ਲਾਸ਼ ਬਰਾਮਦ ਕੀਤੀ ਹੈ। ਸਹਿਜ ਬੀਤੇ ਦੋ ਦਿਨ ਤੋਂ ਲਾਪਤਾ ਸੀ। ਉਸ ਦੇ ਪਰਿਵਾਰ ਨੂੰ ਪਹਿਲਾਂ ਤੋਂ ਹੀ ਉਸ ਦੇ ਰਿਸ਼ਤੇਦਾਰ ਤੇ ਸ਼ੱਕ ਸੀ। ਇਸ ਮਾਮਲੇ ਵਿੱਚ ਪੁਲਿਸ ਪ੍ਰੈੱਸ ਕਾਨਫਰੰਸ ਕਰਕੇ ਪੂਰੇ ਮਾਮਲੇ ਦਾ ਅੱਜ ਖੁਲਾਸਾ ਕਰ ਸਕਦੀ ਹੈ।

ਨਹਿਰ ਚੋਂ ਮਿਲੀ ਬੱਚੇ ਸਹਿਜਪ੍ਰੀਤ ਦੀ ਲਾਸ਼, ਤਾਇਆ ਨਿਕਲਿਆ ਕਾਤਲ Read More »

ਥਾਣਾ ਰਾਮਾਮੰਡੀ ਪੁਲਿਸ ਨੇ ਨਸ਼ੀਲੇ ਪਾਉਡਰ ਤੇ ਗੋਲੀਆਂ ਸਣੇ 2 ਨਸ਼ਾ ਤਸਕਰ ਕੀਤੇ ਕਾਬੂ

ਜਲੰਧਰ (ਜੇ ਪੀ ਬੀ ਨਿਊਜ਼ 24 ) :  ਮਾਨਯੋਗ ਕਮਿਸ਼ਨਰ ਪੁਲਿਸ ਸਾਹਿਬ ਜਲੰਧਰ ਸ੍ਰੀ ਗੁਰਸ਼ਰਨ ਸਿੰਘ ਸੰਧੂ , IPS , ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਵਧੀਕ ਡਿਪਟੀ ਕਮਿਸ਼ਨਰ ਸਾਹਿਬ ਜਲੰਧਰ ਜੋਨ -1 , ਬਲਵਿੰਦਰ ਸਿੰਘ ਰੰਧਾਵਾ PPS ਤੇ ਏ.ਸੀ.ਪੀ , ਸੈਂਟਰਲ ਸ੍ਰੀ ਅਸਵਨੀ ਕੁਮਾਰ , PPS ਵੱਲੋਂ ਸਮੇਂ ਸਮੇਂ ਸਿਰ ਮਿਲ ਰਹੀਆ ਹਦਾਇਤਾਂ ਅਨੁਸਾਰ ਜੋ ਮਾੜੇ ਅਨਸਰਾਂ , ਨਸ਼ਾ ਸਮੱਗਲਰਾ ਨਸ਼ਿਆ ਦੀ ਰੋਕਥਾਮ ਖਿਲਾਫ ਪੁਲਿਸ ਵੱਲੋਂ ਚਲਾਈ ਹੋਈ ਮੁਹਿੰਮ ਤਹਿਤ ਥਾਣਾ ਰਾਮਾਮੰਡੀ ਕਮਿਸ਼ਨਰੇਟ ਪੁਲਿਸ ਜਲੰਧਰ ਦੀ ਪੁਲਿਸ ਨੂੰ ਵੱਡੀ ਸਫਲਤਾ ਪ੍ਰਾਪਤ ਹੋਈ ਹੈ । ਮੀਡੀਆ ਨੁੰ ਜਾਣਕਾਰੀ ਦਿੰਦਿਆਂ INSP ਨਵਦੀਪ ਸਿੰਘ, ਮੁੱਖ ਅਫਸਰ ਥਾਣਾ ਰਾਮਾਮੰਡੀ ਜਲੰਧਰ ਨੇ ਦੱਸਿਆ ਕਿ ਥਾਣਾ ਰਾਮਾਮੰਡੀ ਜਲੰਧਰ ਦੇ ASI ਬਿੰਦਰ ਸਿੰਘ ਸਮੇਤ ਸਾਥੀ ਕਰਮਚਾਰੀਆ ਨਾਲ ਮਿਤੀ 19-08-2022 ਨੂੰ ਇਲਾਕਾ ਗਸ਼ਤ ਤੇ ਭੈੜੇ ਪੁਰਸ਼ਾਂ ਦੇ ਸੰਬੰਧੀ T Point ਗੁਰੂ ਗੋਬਿੰਦ ਸਿੰਘ ਐਵਿਨਿਊ ਨੇੜੇ ਮੰਦਿਰ ਗੁਰਦੁਆਰਾ ਜਲੰਧਰ ਵਿੱਚ ਮੌਜੂਦ ਸੀ ਤਾ ਕਾਜੀ ਮੰਡੀ ਸਾਇਡ ਤੋ ਇਕ ਮੋਨਾ ਵਿਅਕਤੀ ਬਲਦੇਵ ਸਿੰਘ ਉਰਫ ਚਾਚਾ ਪੁੱਤਰ ਬਲਵੀਰ ਸਿੰਘ ਵਾਸੀ ਮਕਾਨ ਨੰਬਰ R – 78 ਉਪਕਾਰ ਨਗਰ ਜਲੰਧਰ ਪੈਦਲ ਆਉਦਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਯਕਦਮ ਘਬਰਾ ਕੇ ਪਿੱਛੇ ਨੂੰ ਮੁੜਨ ਲੱਗੇ ਨੂੰ ਕਾਬੂ ਕਰਕੇ ਸ਼ੱਕ ਹੋਣ ਤੇ ਇਸਦੀ ਤਲਾਸ਼ੀ ਲੈਣ ਤੇ ਪਹਿਨੀ ਹੋਈ ਪੈਂਟ ਦੀ ਸੱਜੀ ਜੇਬ ਵਿੱਚੋਂ ਛੋਟਾ ਮੋਮੀ ਲਿਫਾਫੇ ਵਿੱਚੋ 20 ਗ੍ਰਾਮ ਨਸ਼ੀਲਾ ਪਾਊਡਰ ਬ੍ਰਾਮਦ ਹੋਣ ਤੇ ਮੁੱਕਦਮਾ ਨੰਬਰ 237 ਮਿਤੀ 19-08-2022 ਅ / ਧ 22-61-85 ਐਨ.ਡੀ.ਪੀ.ਐਸ ਐਕਟ ਥਾਣਾ ਰਾਮਾਮੰਡੀ ਕਮਿਸ਼ਨਰੇਟ ਜਲੰਧਰ ਦਰਜ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ ।ਜੋ ਇਸ ਪਾਸੋ ਮੁੱਕਦਮਾ ਸੰਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ । INSP ਨਵਦੀਪ ਸਿੰਘ , ਮੁੱਖ ਅਫਸਰ ਥਾਣਾ ਰਾਮਾਮੰਡੀ ਜਲੰਧਰ ਨੇ ਦੱਸਿਆ ਮਿਤੀ 19-08-2022 ਨੂੰ ਇੱਕ ਹੋਰ ਮਾਮਲੇ ਚ ASI ਮੁਨੀਸ਼ ਭਰਦਵਾਜ ਚੌਕੀ ਇੰਚਾਰਜ ਦਕੋਹਾ ਦੇ ASI ਹਰਭਜਨ ਲਾਲ ਸਮੇਤ ਸਾਥੀ ਕਰਮਚਾਰੀ ਬ੍ਰਾਏ ਗਸ਼ਤ ਬਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸੰਬੰਧ ਵਿੱਚ ਨੇੜੇ ਝੁੱਗੀਆ ਢਿੱਲਵਾ ਰੋਡ ਰਾਮਾਮੰਡੀ ਜਲੰਧਰ ਮੌਜੂਦ ਸੀ ਤਾ ਇਕ ਮੋਨਾ ਨੋਜਵਾਨ ਸੰਜੇ ਕੁਮਾਰ ਉਰਫ ਗਾਂਧੀ ਪੁੱਤਰ ਰਾਮਧਨ ਵਾਸੀ ਪਲਾਟ ਨੰਬਰ 198 ਪਾਰਕ ਐਵਿਨਿਊ ਲੱਧੇਵਾਲੀ ਜਲੰਧਰ ਢਿੱਲਵਾ ਪਿੰਡ ਵਾਲੀ ਸਾਈਡ ਤੋ ਪੈਦਲ ਆਉਂਦਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਯਕਦਮ ਘਬਰਾ ਕੇ ਪਿੱਛੇ ਨੂੰ ਮੁੜਨ ਲੱਗੇ ਨੂੰ ਕਾਬੂ ਕਰਕੇ ਸ਼ੱਕ ਹੋਣ ਤੇ ਇਸਦੀ ਤਲਾਸ਼ੀ ਲੈਣ ਤੇ ਪਹਿਨੀ ਹੋਈ ਪੈਂਟ ਦੀ ਸੱਜੀ ਜੇਬ ਵਿੱਚੋਂ ਛੋਟਾ ਮੋਮੀ ਪਾਰਦਰਸੀ ਲਿਫਾਫੇ ਵਿੱਚੋ 105 ਨਸ਼ੀਲੀਆ ਗੋਲੀਆ ਅਤੇ 01 ਨਸ਼ੀਲਾ ਟੀਕਾ ਬਿਨਾ ਲੇਬਲ ਬ੍ਰਾਮਦ ਹੋਣ ਤੇ ਮੁੱਕਦਮਾ ਨੰਬਰ 238 ਮਿਤੀ 19-08-2022 ਅ / ਧ 22-61-85 ਐਨ.ਡੀ.ਪੀ.ਐਸ ਐਕਟ ਤਹਿਤ ਦਰਜ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ ।ਜੋ ਇਸਦੇ ਖਿਲਾਫ ਪਹਿਲਾ ਵੀ ਵੱਖ ਵੱਖ ਥਾਣਿਆ ਵਿੱਚ ( 02 NDPS ACT ਤਹਿਤ ਅਤੇ 01 IPC ਤਹਿਤ ਕੁੱਲ ( 03 ਮੁੱਕਦਮੇ ਦਰਜ ਹੋਏ ਹਨ ।ਇਸ ਪਾਸੋਂ ਮੁੱਕਦਮਾ ਸੰਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ।

ਥਾਣਾ ਰਾਮਾਮੰਡੀ ਪੁਲਿਸ ਨੇ ਨਸ਼ੀਲੇ ਪਾਉਡਰ ਤੇ ਗੋਲੀਆਂ ਸਣੇ 2 ਨਸ਼ਾ ਤਸਕਰ ਕੀਤੇ ਕਾਬੂ Read More »

ਸੁਨਿਆਰੇ ਦੀ ਦੁਕਾਨ ਤੋਂ ਲੱਖਾਂ ਦੀ ਚਾਦੀੰ ਕੀਤੀ ਚੋਰੀ, ਕੰਧ ਪਾੜ ਕੇ ਚੋਰੀ ਦੀ ਵਾਰਦਾਤ ਨੂੰ ਦਿੱਤਾ ਅੰਜਾਮ

ਸੁਨਿਆਰੇ ਦੀ ਦੁਕਾਨ ਤੋਂ ਲੱਖਾਂ ਦੀ ਚਾਦੀੰ ਕੀਤੀ ਚੋਰੀ, ਕੰਧ ਪਾੜ ਕੇ ਚੋਰੀ ਦੀ ਵਾਰਦਾਤ ਨੂੰ ਦਿੱਤਾ ਅੰਜਾਮ ਜਲੰਧਰ (ਜੇ ਪੀ ਬੀ ਨਿਊਜ਼ 24 ) : ਜਲੰਧਰ ਦਿਹਾਤੀ ਪੁਲਿਸ ਥਾਣਾ ਆਦਮਪੁਰ ਅਧੀਨ ਆਉਂਦੀ ਪੁਲਿਸ ਚੌਕੀ ਜੰਡੂ ਸਿੰਘਾ ‘ਚ ਚੋਰੀ ਦੀਆਂ ਵਾਰਦਾਤਾਂ ‘ਚ ਵਾਧਾ ਹੋ ਰਿਹਾ ਹੈ। ਬੀਤੀ ਰਾਤ ਚੋਰਾਂ ਨੇ ਜੰਡੂ ਸਿੰਘਾ ‘ਚ ਹੁਸ਼ਿਆਰਪੁਰ ਰੋਡ ‘ਤੇ ਇਕ ਸੁਨਿਆਰੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਤੇ ਕੰਧ ਪਾੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਦੁਕਾਨ ਮਾਲਕ ਵਿਜੈ ਕੁਮਾਰ ਵਾਸੀ ਪੁੱਤਰ ਸੋਮ ਦੱਤ ਵਾਸੀ ਚਰਨਜੀਤ ਪੁਰਾ ਜਲੰਧਰ ਨੇ ਦੱਸਿਆ ਕਿ ਉਹ ਕਰੀਬ 25 ਸਾਲ ਤੋਂ ਜੰਡੂ ਸਿੰਘਾ ਵਿਖੇ ਸੁਨਾਰ ਦੀ ਦੁਕਾਨ ਕਰਦਾ ਹੈ। ਸ਼ੁੱਕਰਵਾਰ ਸਵੇਰੇ 5.30 ਵਜੇ ਉਸਨੂੰ ਪਿੰਡ ਵਾਸੀ ਦਾ ਫੋਨ ਅਇਆ ਕਿ ਉਸਦੀ ਦੁਕਾਨ ਦੀ ਕੰਧ ਪਾੜੀ ਹੋਈ ਹੈ ਤੇ ਚੋਰੀ ਹੋਈ ਲੱਗਦੀ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਹੋਰ ਪਰਿਵਾਰਕ ਮੈਂਬਰਾਂ ਸਮੇਤ ਤੁਰੰਤ ਜੰਡੂ ਸਿੰਘਾ ਪੁੱਜੇ ਤੇ ਪਿੰਡ ਦੇ ਸਰਪੰਚ ਰਣਜੀਤ ਸਿੰਘ ਮੱਲ੍ਹੀ ਤੇ ਜੰਡੂ ਸਿੰਘਾ ਪੁਲਿਸ ਨੂੰ ਸੂਚਿਤ ਕੀਤਾ। ਜੰਡੂ ਸਿੰਘਾ ਪੁਲਿਸ ਨੇ ਘਟਨਾ ਸਥਾਨ ‘ਤੇ ਪੁੱਜ ਕੇ ਜਾਂਚ ਸ਼ੁਰੂ ਕੀਤੀ। ਵਿਜੈ ਕੁਮਾਰ ਸੁਨਿਆਰੇ ਨੇ ਕਿਹਾ ਕਿ ਉਸਦੀ ਦੁਕਾਨ ‘ਚੋਂ 4 ਤੋਂ 6 ਕਿੱਲੋ ਚਾਂਦੀ ਦੇ ਗਹਿਣੇ ਤੇ ਚਾਂਦੀ ਚੋਰੀ ਹੋਈ ਹੈ ਤੇ ਉਸਦਾ ਕਰੀਬ ਢਾਈ ਤੋਂ ਤਿੰਨ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਵਿਜੈ ਕੁਮਾਰ ਨੇ ਜੰਡੂ ਸਿੰਘਾ ਪੁਲਿਸ ਨੂੰ ਚੋਰਾਂ ਨੂੰ ਜਲਦ ਕਾਬੂ ਕਰਨ ਦੀ ਅਪੀਲ ਕੀਤੀ ਹੈ। ਜਦ ਚੌਕੀ ਇੰਚਾਰਜ ਜੰਡੂ ਸਿੰਘਾ ਏਐਸਆਈ ਲਾਭ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਫਿਲਹਾਲ ਜਾਂਚ ਚੱਲ ਰਹੀ ਹੈ ਤੇ ਚੋਰ ਜਲਦ ਕਾਬੂ ਕੀਤੇ ਜਾਣਗੇ। ਉਨ੍ਹਾਂ ਕਿਹਾ ਫਿਲਹਾਲ ਨੁਕਸਾਨ ਬਾਰੇ ਅਜੇ ਪਤਾ ਨਹੀਂ ਚੱਲਿਆ।

ਸੁਨਿਆਰੇ ਦੀ ਦੁਕਾਨ ਤੋਂ ਲੱਖਾਂ ਦੀ ਚਾਦੀੰ ਕੀਤੀ ਚੋਰੀ, ਕੰਧ ਪਾੜ ਕੇ ਚੋਰੀ ਦੀ ਵਾਰਦਾਤ ਨੂੰ ਦਿੱਤਾ ਅੰਜਾਮ Read More »

ਸੂਫੀ ਗਾਇਕਾ ਜੋਤੀ ਨੂਰਾ ਫਿਰ ਵਿਵਾਦਾਂ ‘ਚ, ਪਤੀ ‘ਤੇ ਲਾਏ 20 ਕਰੋੜ ਦੇ ਗਬਨ ਦੇ ਦੋਸ਼, ਪਤੀ ਰੋਜ਼ਾਨਾ ਕੁੱਟਦਾ ਸੀ, ਐੱਸਐੱਸਪੀ ਨੂੰ ਕੀਤੀ ਸ਼ਿਕਾਇਤ

ਸੂਫੀ ਗਾਇਕਾ ਜੋਤੀ ਨੂਰਾ ਫਿਰ ਵਿਵਾਦਾਂ ‘ਚ, ਪਤੀ ‘ਤੇ ਲਾਏ 20 ਕਰੋੜ ਦੇ ਗਬਨ ਦੇ ਦੋਸ਼, ਪਤੀ ਰੋਜ਼ਾਨਾ ਕੁੱਟਦਾ ਸੀ, ਐੱਸਐੱਸਪੀ ਨੂੰ ਕੀਤੀ ਸ਼ਿਕਾਇਤ ਜਲੰਧਰ (ਜੇ ਪੀ ਬੀ ਨਿਊਜ਼ 24 ) : ਸੂਫੀ ਗਾਇਕਾ ਨੂਰਾ ਸਿਸਟਰ ਗਰੁੱਪ ਦੀ ਜੋਤੀ ਨੇ ਪਤੀ ਕੁਨਾਲ ਪਾਸੀ ਤੋਂ ਆਪਣੀ ਜਾਨ ਨੂੰ ਖ਼ਤਰਾ, ਕਿਹਾ ਤਲਾਕ ਦਾ ਮਾਮਲਾ ਹਾਈਕੋਰਟ ‘ਚ ਚੱਲ ਰਿਹਾ ਹੈ ਜੋਤੀ ਨੂਰਾ ਨੇ ਵੀ ਦੱਸਿਆ ਕਿ ਉਸ ਦਾ ਪਤੀ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਸੀ, ਜਿਸ ਕਾਰਨ ਉਸ ਨੇ ਤਲਾਕ ਦਾ ਕੇਸ ਦਾਇਰ ਕੀਤਾ ਹੈ। ਹਾਈਕੋਰਟ ਨੇ ਆਪਣੇ ਪਤੀ ਤੋਂ ਤਲਾਕ ਦੀ ਮੰਗ ਕਰਦੇ ਹੋਏ ਜੋਤੀ ਨੂੰ ਦੱਸਿਆ ਕਿ ਉਸਦੇ ਪਤੀ ਦੀ ਜਾਨ ਨੂੰ ਖ਼ਤਰਾ ਹੈ, ਉਸਨੂੰ ਸੁਰੱਖਿਆ ਦਿੱਤੀ ਜਾਵੇ, ਜੋਤੀ ਨੂਰਾ ਨੇ ਦੱਸਿਆ ਕਿ ਉਸਦਾ ਵਿਆਹ 2014 ਵਿੱਚ ਕੁਨਾਲ ਪਾਸੀ ਨਾਲ ਹੋਇਆ ਸੀ, ਉਸਦੇ ਪਰਿਵਾਰ ਵਾਲੇ ਇਸ ਵਿਆਹ ਲਈ ਰਾਜ਼ੀ ਨਹੀਂ ਸਨ ਪਰ ਫਿਰ ਵੀ ਉਹ ਇਸ ਦੇ ਬਾਵਜੂਦ ਕੁਨਾਲ ਨਾਲ ਉਸ ਦਾ ਵਿਆਹ ਹੋ ਗਿਆ, ਉਸ ਦਾ ਪਤੀ ਕੁਨਾਲ ਨੇ ਉਸ ਨੂੰ ਨਸ਼ੇ ਵਿਚ ਕੁੱਟਣਾ ਸ਼ੁਰੂ ਕਰ ਦਿੱਤਾ, ਉਸ ਦੀ ਭੈਣ ਸੁਲਤਾਨਾ ਨੂਰਾ ਉਸ ਨਾਲ ਪ੍ਰੋਗਰਾਮਾਂ ਵਿਚ ਜਾਂਦੀ ਹੈ, ਉਸ ਦਾ ਨਾਂ ਦੇਸ਼-ਵਿਦੇਸ਼ ਵਿਚ ਮਸ਼ਹੂਰ ਹੈ, ਉਸ ਦਾ ਪਤੀ ਸਾਰੇ ਪ੍ਰੋਗਰਾਮਾਂ ਲਈ ਆਪਣਾ ਸਾਰਾ ਪੈਸਾ ਆਪਣੇ ਕੋਲ ਰੱਖਦਾ ਹੈ | ਉਹ ਆ ਜਾਂਦੀ ਹੈ ਅਤੇ ਉਹ ਖੁਦ ਪ੍ਰੋਗਰਾਮ ਦੀ ਬੁਕਿੰਗ ਕਰੇਗੀ ਆਪਣੇ ਪਤੀ ਤੋਂ ਪਰੇਸ਼ਾਨ ਹੋ ਕੇ, ਉਸਨੇ ਤਲਾਕ ਲੈਣ ਦਾ ਫੈਸਲਾ ਕੀਤਾ। ਪ੍ਰੈੱਸ ਦੀ ਤਰੀਕ 11 ਅਕਤੂਬਰ 2022 ਹੈ, ਉਸ ਨੇ ਆਪਣੀ ਜਾਨ ਦੀ ਸੁਰੱਖਿਆ ਲਈ ਐੱਸ.ਐੱਸ.ਪੀ ਨੂੰ ਵੀ ਅਪੀਲ ਕੀਤੀ ਹੈ ਕਿ ਉਸ ਦੀ ਜਾਨ ਨੂੰ ਖਤਰਾ ਹੈ, ਉਸ ਨੂੰ ਆਪਣੇ ਪਤੀ ਤੋਂ ਬਚਾਇਆ ਜਾਵੇ, ਜੋਤੀ ਨੇ ਪ੍ਰੈੱਸ ਰਾਹੀਂ ਲੋਕਾਂ ਨੂੰ ਅਪੀਲ ਕੀਤੀ ਹੈ | ਕਾਨਫਰੰਸ ਨੇ ਕਿਹਾ ਕਿ ਉਸ ਦੇ ਸ਼ੋਅ ਦੀ ਬੁਕਿੰਗ ਉਸ ਦੇ ਪਤੀ ਨੇ ਕੀਤੀ ਹੈ, ਅੱਜ ਤੋਂ ਬਾਅਦ ਜੇਕਰ ਉਸ ਦਾ ਪਤੀ ਉਸ ਦੇ ਨਾਂ ‘ਤੇ ਕੋਈ ਪ੍ਰੋਗਰਾਮ ਬੁੱਕ ਕਰਦਾ ਹੈ ਤਾਂ ਉਹ ਉਸ ਲਈ ਜ਼ਿੰਮੇਵਾਰ ਨਹੀਂ ਹੈ, ਜੇਕਰ ਕੋਈ ਪ੍ਰੋਗਰਾਮ ਬੁੱਕ ਕਰਵਾਉਣਾ ਚਾਹੁੰਦਾ ਹੈ ਤਾਂ ਉਹ ਉਸ ਨੂੰ ਮਿਲ ਸਕਦਾ ਹੈ।

ਸੂਫੀ ਗਾਇਕਾ ਜੋਤੀ ਨੂਰਾ ਫਿਰ ਵਿਵਾਦਾਂ ‘ਚ, ਪਤੀ ‘ਤੇ ਲਾਏ 20 ਕਰੋੜ ਦੇ ਗਬਨ ਦੇ ਦੋਸ਼, ਪਤੀ ਰੋਜ਼ਾਨਾ ਕੁੱਟਦਾ ਸੀ, ਐੱਸਐੱਸਪੀ ਨੂੰ ਕੀਤੀ ਸ਼ਿਕਾਇਤ Read More »

ਇੰਡਸਟਰੀ ਏਰੀਆ ਸਥਿਤ ਯੂਕੋ ਬੈਂਕ ਦੀ ਸ਼ਾਖਾ ‘ਚ 15 ਲੱਖ ਦੀ ਲੁੱਟ

ਇੰਡਸਟਰੀ ਏਰੀਆ ਸਥਿਤ ਯੂਕੋ ਬੈਂਕ ਦੀ ਸ਼ਾਖਾ ‘ਚ 15 ਲੱਖ ਦੀ ਲੁੱਟ ਇੰਡਸਟਰੀ ਏਰੀਆ ‘ਚ ਸਥਿਤ ਯੂਕੋ ਬੈਂਕ ‘ਚ ਵੱਡੀ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ। ਹਮਲਾਵਰ ਬੈਂਕ ‘ਤੇ ਹਮਲਾ ਕਰਕੇ ਲੱਖਾਂ ਦੀ ਨਕਦੀ ਲੁੱਟ ਕੇ ਫ਼ਰਾਰ ਹੋ ਗਏ। ਹਥਿਆਰਬੰਦ ਲੁਟੇਰਿਆਂ ਨੇ ਔਰਤ ਕੋਲੋਂ ਸੋਨੇ ਦੀ ਚੇਨ, ਅੰਗੂਠੀ ਵੀ ਲੁੱਟ ਲਈ। ਦਿਨ-ਦਿਹਾੜੇ ਹੋਈ ਲੁੱਟ-ਖੋਹ ਦੀ ਘਟਨਾ ਨੇ ਕਮਿਸ਼ਨਰੇਟ ਪੁਲਿਸ ਵਿੱਚ ਹੜਕੰਪ ਮਚਾ ਦਿੱਤਾ ਹੈ। ਜਾਣਕਾਰੀ ਅਨੁਸਾਰ ਕੁਝ ਸਮਾਂ ਪਹਿਲਾਂ 3 ਲੁਟੇਰੇ ਯੂਕੋ ਬੈਂਕ ਦੀ ਇੰਡਸਟਰੀ ਏਰੀਆ ਸ਼ਾਖਾ ਵਿੱਚ ਦਾਖਲ ਹੋਏ। ਹਥਿਆਰਬੰਦ ਲੁਟੇਰੇ ਸਾਰਿਆਂ ਨੂੰ ਬੰਦੂਕ ਦੀ ਨੋਕ ‘ਤੇ ਲੈ ਗਏ। ਚਸ਼ਮਦੀਦਾਂ ਮੁਤਾਬਕ ਲੁਟੇਰੇ ਮਹਿਲਾ ਮੁਲਾਜ਼ਮ ਤੋਂ ਕਰੀਬ 15 ਲੱਖ ਰੁਪਏ ਅਤੇ ਗਹਿਣੇ ਲੁੱਟ ਕੇ ਫਰਾਰ ਹੋ ਗਏ। ਕਮਿਸ਼ਨਰੇਟ ਪੁਲਿਸ ਦੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ। ਬੈਂਕ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।

ਇੰਡਸਟਰੀ ਏਰੀਆ ਸਥਿਤ ਯੂਕੋ ਬੈਂਕ ਦੀ ਸ਼ਾਖਾ ‘ਚ 15 ਲੱਖ ਦੀ ਲੁੱਟ Read More »