JPB NEWS 24

Headlines

Jalandhar

'War on Drugs' - Commissionerate police jalandhar launches CASO operation targeting drug network

ਯੁੱਧ ਨਸ਼ਿਆਂ ਵਿਰੁੱਧ’ – ਕਮਿਸ਼ਨਰੇਟ ਪੁਲਿਸ ਜਲੰਧਰ ਨੇ ਡਰੱਗ ਨੈੱਟਵਰਕ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਾਸੋ ਆਪ੍ਰੇਸ਼ਨ ਚਲਾਇਆ

ਜਲੰਧਰ, 14 ਜੂਨ, ਸੰਦੀਪ – ਡੀ.ਜੀ.ਪੀ ਪੰਜਾਬ, ਸ਼੍ਰੀ ਗੌਰਵ ਯਾਦਵ, ਆਈ.ਪੀ.ਐਸ ਦੇ ਨਿਰਦੇਸ਼ਾਂ ਅਨੁਸਾਰ ਨਸ਼ਿਆਂ ਨੂੰ ਜੜ੍ਹਾਂ ਤੋਂ ਖਤਮ ਕਰਨ ਲਈ ਚੱਲ ਰਹੇ ‘ਯੁੱਧ ਨਸ਼ਿਆਂ ਵਿਰੁੱਧ’ ਦੇ ਹਿੱਸੇ ਵਜੋਂ, ਕਮਿਸ਼ਨਰੇਟ ਪੁਲਿਸ ਜਲੰਧਰ – ਏਡੀਜੀਪੀ ਮਨੁੱਖੀ ਅਧਿਕਾਰ ਪੰਜਾਬ, ਡਾ. ਨਰੇਸ਼ ਕੁਮਾਰ ਅਰੋੜਾ ਦੀ ਅਗਵਾਈ ਹੇਠ, ਪੁਲਿਸ ਕਮਿਸ਼ਨਰ ਧਨਪ੍ਹੀਤ ਕੌਰ ਨਾਲ ਸ਼ਹਿਰ ਦੇ ਵੱਖ- ਵੱਖ ਸਥਾਨਾਂ ‘ਤੇ ਇੱਕ ਵਿਸ਼ੇਸ਼ CASO ਆਪ੍ਰੇਸ਼ਨ ਚਲਾਇਆ ਗਿਆ। ਸੀਪੀ ਜਲੰਧਰ ਨੇ ਕਿਹਾ ਕਿ ਪਛਾਣੇ ਗਏ ਡਰੱਗ ਹੌਟਸਪੌਟਸ – ਧਾਂਕੀਆ ਮੁਹੱਲਾ, ਬਾਬਾ ਦੀਪ ਸਿੰਘ ਨਗਰ, ਪਿੰਡ ਰੇਰੂ, ਬਸਤੀ ਸ਼ੇਖ, ਅਬਾਦਪੁਰਾ, ਧੀਣਾ, ਅੱਲੀਮੁਹੱਲਾ ਅਤੇ ਬਸਤੀ ਗੁਜਾਂ ਵਿੱਖੇ ਇੱਕ ਨਿਸ਼ਾਨਾਬੱਧ CASO ਆਪ੍ਰੇਸ਼ਨ ਚਲਾਇਆ ਗਿਆ। ਇਸ ਕਾਰਵਾਈ ਵਿੱਚ 220 ਤੋਂ ਵੱਧ ਪੁਲਿਸ ਕਰਮਚਾਰੀ, ਜਿਨ੍ਹਾਂ ਨਾਲ 10 ਜੀ.ਓ ਰੈਂਕ ਦੇ ਅਫਸਰ ਅਤੇ ਸਬੰਧਤ ਐਸਐਚਓ ਸ਼ਾਮਲ ਸਨ। ਪੁਲਿਸ ਟੀਮਾਂ ਨੇ ਨਸ਼ਾ ਤਸਕਰੀ ਦੇ ਨੈੱਟਵਰਕਾਂ ਨਾਲ ਕਥਿਤ ਤੌਰ ‘ਤੇ ਜੁੜੇ ਵਿਅਕਤੀਆਂ ਦੇ ਘਰਾਂ ਅਤੇ ਸ਼ੱਕੀ ਟਿਕਾਣਿਆਂ ‘ਤੇ ਆਪਸੀ ਤਾਲਮੇਲ ਨਾਲ ਛਾਪੇਮਾਰੀ ਕੀਤੀ। ਨਸ਼ੀਲੇ ਪਦਾਰਥਾਂ ਦੀਆ ਗਤੀਵਿਧੀਆਂ ਦਾ ਪਤਾ ਲਗਾਉਣ ਲਈ ਘਰਾਂ ਅਤੇ ਆਲੇ-ਦੁਆਲੇ ਦੇ ਇਲਾਕਿਆ ਦੀ ਡੂੰਘਾਈ ਨਾਲ ਤਲਾਸ਼ੀ ਕੀਤੀ ਗਈ। ਨਸ਼ੀਲੇ ਪਦਾਰਥਾਂ ਦੇ ਤਸਕਰਾਂ ਅਤੇ ਖੇਤਰਾਂ ਵਿੱਚ ਸ਼ੱਕੀ ਗਤੀਵਿਧੀਆਂ ਬਾਰੇ ਖੁਫੀਆ ਜਾਣਕਾਰੀ ਇਕੱਠੀ ਕਰਨ ਲਈ ਸਥਾਨਕ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਗਈ। ਇਸ ਕਾਰਵਾਈ ਨੂੰ ਮਜ਼ਬੂਤ ਕਰਨ ਲਈ, ਰਣਨੀਤਕ ਨਾਕਾਬੰਦੀ ਕੀਤੀ ਗਈ ਤਾ ਜੋ ਸ਼ੱਕੀ ਵਾਹਨਾਂ ਅਤੇ ਵਿਅਕਤੀਆਂ ਦੀ ਚੰਗੀ ਤਰ੍ਹਾਂ ਚੈਕਿੰਗ ਕੀਤੀ ਜਾ ਸਕੇ। ਕਮਿਸ਼ਨਰੇਟ ਪੁਲਿਸ ਜਲੰਧਰ ਨੇ ਨਾਗਰਿਕਾਂ ਨੂੰ ਆਪਣੇ ਏਰੀਆ ਵਿੱਚ ਕਿਸੇ ਵੀ ਨਸ਼ੇ ਨਾਲ ਸਬੰਧਤ ਗਤੀਵਿਧੀਆਂ ਦੀ ਰਿਪੋਰਟ ਨਸ਼ਾ ਵਿਰੋਧੀ ਹੈਲਪਲਾਇਨ 9779100200 ਤੇ ਕਰਨ ਦੀ ਅਪੀਲ ਕੀਤੀ ਹੈ, ਇਹ ਭਰੋਸਾ ਦਿਵਾਉਂਦੇ ਹੋਏ ਕਿ ਸਾਂਝੀ ਕੀਤੀ ਗਈ ਸਾਰੀ ਜਾਣਕਾਰੀ ਨੂੰ ਗੁਪਤ ਰੱਖਿਆ ਜਾਵੇਗਾ।

ਯੁੱਧ ਨਸ਼ਿਆਂ ਵਿਰੁੱਧ’ – ਕਮਿਸ਼ਨਰੇਟ ਪੁਲਿਸ ਜਲੰਧਰ ਨੇ ਡਰੱਗ ਨੈੱਟਵਰਕ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਾਸੋ ਆਪ੍ਰੇਸ਼ਨ ਚਲਾਇਆ Read More »

Sodal Nagar के Shivam Soni ने NEET 2025 में हासिल किए 553 अंक - Shivam soni of sodal nagar scored 553 marks in NEET 2025

Sodal Nagar के Shivam Soni ने NEET 2025 में हासिल किए 553 अंक – Shivam soni of sodal nagar scored 553 marks in NEET 2025

राजकुमार – Sodal Nagar, Jalandhar निवासी Shivam Soni ने NEET 2025 परीक्षा में शानदार प्रदर्शन करते हुए 720 में से 553 अंक हासिल किए हैं। Shivam की इस उपलब्धि से उनके परिवार, स्कूल और कोचिंग संस्थान में खुशी की लहर है। Shivam, जो कि Sanskrit KMV School, Jalandhar के छात्र रहे हैं, ने CBSE +2 बोर्ड परीक्षा में 95.4% अंक प्राप्त किए थे। उनकी माता Seema Soni और पिता Sonu Soni ने उनकी इस सफलता पर गर्व जताया और बताया कि Shivam बचपन से ही मेहनती और लक्ष्य के प्रति समर्पित रहा है। Shivam ने अपनी NEET की तैयारी Jalandhar के प्रसिद्ध Aakash Institute से की थी। आज जब परिणाम घोषित हुए, तो परिवार और दोस्तों की खुशी का ठिकाना नहीं रहा। Shivam का सपना है कि वह एक डॉक्टर बने और समाज की सेवा करे। उनकी इस सफलता ने न सिर्फ उनके परिवार का नाम रोशन किया, बल्कि पूरे Sodal Nagar और जालंधर शहर को भी गर्व महसूस कराया।   Sodal Nagar के Shivam Soni ने NEET 2025 में हासिल किए 553 अंक – Shivam soni of sodal nagar scored 553 marks in NEET 2025

Sodal Nagar के Shivam Soni ने NEET 2025 में हासिल किए 553 अंक – Shivam soni of sodal nagar scored 553 marks in NEET 2025 Read More »

22nd annual vigil organized by jai maa chhinmastika seva society

ਜੈ ਮਾਂ ਛਿਨਮਸਤੀਕਾ ਸੇਵਾ ਸੋਸਾਇਟੀ ਵੱਲੋਂ ਕਰਵਾਇਆ ਗਿਆ 22ਵਾਂ ਸਾਲਾਨਾ ਜਾਗਰਣ

ਜਲੰਧਰ (ਰਾਜਕੁਮਾਰ ) ਜੈ ਮਾ ਛਿਨਮਸਤੀ ਕਾ ਸੇਵਾ ਸੁਸਾਇਟੀ ਬਸਤੀ ਸ਼ੇਖ ਜਲੰਧਰ ਵੱਲੋਂ ਅੱਜ ਦਿਨ ਸੋਮਵਾਰ 9 ਜੂਨ 2025 ਨੂੰ 22ਵਾਂ ਸਲਾਨਾ ਜਾਗਰਣ ਸੰਪੂਰਨ ਹੋ ਗਿਆ ਹੈ। ਜੋਂ ਕਿ ਹਰ ਸਾਲ ਦੀ ਤਰਾ ਇਸ ਵਾਰ ਵੀ ਵਾਰਡ ਨੋ 50 ਦੇ ਕੌਂਸਲਰ ਅਤੇ ਵਿਰੋਧੀ ਧਿਰ ਦੇ ਨੇਤਾ ਸ. ਮਨਜੀਤ ਸਿੰਘ ਟੀਟੂ ਦੀ ਅਗਵਾਈ ਵਿੱਚ ਕਰਵਾਇਆ ਗਿਆ। ਇਸ ਜਾਗਰਣ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪਦਮਸ਼੍ਰੀ ਵਿਜੇ ਚੋਪੜਾ (ਪੰਜਾਬ ਕੇਸਰੀ ਗਰੁੱਪ) ਸ਼੍ਰੀ ਅਵਿਨਾਸ਼ ਚੋਪੜਾ( ਪੰਜਾਬ ਕੇਸਰੀ ਗਰੁੱਪ) ਸਾਬਕਾ MP ਸੁਸ਼ੀਲ ਕੁਮਾਰ ਰਿੰਕੁ ਅਤੇ ਸਾਬਕਾ MLA ਸ਼ੀਤਲ ਅੰਗੂਰਾਲ਼ ਆਦਿ ਸ਼ਾਮਿਲ ਹੋਏ। ਇਸ ਜਾਗਰਣ ਵਿੱਚ ਮਹੰਤ ਅਜੇ ਰਾਜਨ ਐਂਡ ਪਾਰਟੀ (ਜਲੰਧਰ ਵਾਲੇ), ਪਾਰਟੀ ਕਮਲ ਦੂਆ ਐਂਡ ਪਾਰਟੀ (ਜਲੰਧਰ ਵਾਲੇ), ਲਵ ਲਵੀਸ਼ ਐਂਡ ਪਾਰਟੀ (ਅੰਮ੍ਰਿਤਸਰ ਵਾਲੇ) ਵਲੋ ਸਾਰੀ ਸੰਗਤ ਨੂੰ ਮਾਤਾ ਦੇ ਸੋਹਣੇ ਸੋਹਣੇ ਭਜਨ ਸੁਣਾਏ ਗਏ। ਵਾਰਡ ਨੰਬਰ 50 ਦੇ ਕੌਂਸਲਰ ਅਤੇ ਵਿਰੋਧੀ ਧਿਰ ਦੇ ਨੇਤਾ ਸ ਮਨਜੀਤ ਸਿੰਘ ਟੀਟੂ ਨੇ ਜਾਗਰਨ ਵਿੱਚ ਪਹੁੰਚੀ ਸਾਰੀ ਸੰਗਤ ਅਤੇ ਸੇਵਾਦਾਰਾਂ ਦਾ ਦਿਲੋਂ ਧੰਨਵਾਦ ਕੀਤਾ। ਇਸ ਮੌਕੇ 25 ਤੋਂ 30 ਬੱਸਾ ਦਾ ਕਾਫ਼ਲਾ ਲਾਲਾ ਜਗਤ ਨਰਾਇਣ ਧਰਮਸ਼ਾਲਾ ਚਿੰਤਪੁਰਨੀ ਹਿਮਾਚਲ ਪ੍ਰਦੇਸ਼ ਵਿਖੇ ਪਹੁੰਚਿਆ। ਇਸ ਮੌਕੇ :- ਵਰਿੰਦਰ ਕੁਮਾਰ ਰਿੰਪਾ, ਤਰਲੋਚਨ ਸਿੰਘ ਛਾਬੜਾ, ਇੰਦਰਜੀਤ ਸਿੰਘ ਬੱਬਰ, ਸੁਖਜਿੰਦਰ ਸਿੰਘ ਅਲੱਗ, ਗੁਰਮੀਤ ਸਿੰਘ, ਸ. ਅਮਰਪ੍ਰੀਤ ਸਿੰਘ (ਰਿੰਕੂ), ਨਰਿੰਦਰ ਨੰਦਾ, ਗਗਨਦੀਪ ਗੋਰੀ, ਸੁਰਿੰਦਰ ਸ਼ਰਮਾ (ਪੱਪੂ), ਜੀਵਨ ਜੋਤੀ ਟੰਡਨ, ਵਿੱਕੀ ਸੂਰੀ, ਰਕੇਸ਼ ਕੁਮਾਰ, ਸਨੀ ਧੰਜਲ, ਸੰਜੂ ਅਬਰੋਲ, ਰਾਹੁਲ ਤਿਵਾੜੀ, ਪਿੰਕੀ ਜੁਲਕਾ, ਦਵਿੰਦਰ ਗੋਲਾ,  ਮਨਵਿੰਦਰ ਸਿੰਘ ਨਿਹੰਗ, ਪ੍ਰਿਤਪਾਲ ਸਿੰਘ ਨਿਹੰਗ, ਅਮਨਦੀਪ ਸਿੰਘ ਦੀਪੂ, ਅਸ਼ਵਨੀ ਅਟਵਾਲ, ਲਵਲੀ ਥਾਪਰ, ਦਵਿੰਦਰ ਸਿੰਘ ਬੰਟੀ, ਸੁਭਾਸ਼ ਕਪੂਰ, ਗੁਲਸ਼ਨ ਬਜਾਜ, ਓਂਕਾਰ ਸਿੰਘ, ਪੁਨੀਸ਼ ਅਰੋੜਾ, ਸੋਨੂ ਬਾਬਾ, ਵਿੱਕੀ ਘਈ, ਹੈਪੀ ਸੇਖੜੀ, ਸ਼ਿਵਮ ਟੰਡਨ, ਰਾਜ ਕੁਮਾਰ ਸੂਰੀ, ਸਚਿਨ ਸਰੀਨ, ਪ੍ਰਿੰਸ, ਸਰੋਜ ਪਾਂਡੇ, ਰਿੰਕੂ ਡੀਪੂ, ਨੀਰਜ ਮੱਕੜ, ਡੀਪੂ ਬਾਕਸ, ਦੇਵਾ ਰਣਜੀਤ ਕੌਰ ਆਦਿ ਸ਼ਾਮਿਲ ਸਨ।

ਜੈ ਮਾਂ ਛਿਨਮਸਤੀਕਾ ਸੇਵਾ ਸੋਸਾਇਟੀ ਵੱਲੋਂ ਕਰਵਾਇਆ ਗਿਆ 22ਵਾਂ ਸਾਲਾਨਾ ਜਾਗਰਣ Read More »

ਯੁੱਧ ਨਸ਼ਿਆ ਵਿਰੁੱਧ ਮੁਹਿੰਮ ਵਿੱਚ ਆਖ਼ਰੀ ਊਮੀਦ ਐਨਜੀਓ ਨਿਭਾਏਗੀ ਅਹਿਮ ਭੂਮਿਕਾ

ਯੁੱਧ ਨਸ਼ਿਆ ਵਿਰੁੱਧ ਮੁਹਿੰਮ ਵਿੱਚ ਆਖ਼ਰੀ ਊਮੀਦ ਐਨਜੀਓ ਨਿਭਾਏਗੀ ਅਹਿਮ ਭੂਮਿਕਾ  ਆਈਪੀਐਸ ਕਮਿਸ਼ਨਰ ਪੁਲਿਸ ਜਲੰਧਰ ਧਨਪ੍ਰੀਤ ਕੌਰ ਜੀ ਦੀ ਦੇਖ ਰੇਖ ਹੇਠ ਚਲਾਈ ਜਾ ਰਹੀ ਮੁਹਿੰਮ (ਯੁੱਧ ਨਸ਼ਾ ਵਿਰੁੱਧ) ਤਹਿਤ ਬਸਤੀ ਦਾਨਿਸ਼ਮੰਦਾ ਆਖਰੀ ਉਮੀਦ ਐਨਜੀਓ ਦੇ ਮੁੱਖ ਦਫਤਰ ਵਿੱਚ ਮੀਟਿੰਗ ਕੀਤੀ ਗਈ ਜਿੱਸ ਦਾ ਮੁੱਖ ਏਜੰਡਾ ਨਸ਼ੇ ਨੂੰ ਨੱਥ ਪਾਉਣਾ ਹੈ ਜੋ ਬੱਚੇ ਅਤੇ ਲੋਕ ਨਸ਼ਾ ਕਰਦੇ ਹਨ ਉਹਨਾਂ ਨੂੰ ਨਸ਼ੇ ਪ੍ਰਤੀ ਜਾਗਰੂਕ ਕਰਕੇ ਨਸ਼ਾ ਛੁੜਾਊ ਕੇਂਦਰਾਂ ਵਿੱਚ ਭੇਜ ਕੇ ਨਸ਼ਾ ਛੁਡਾਉਣਾ ਅਤੇ ਉਹਨਾਂ ਨੂੰ ਚੰਗਾ ਜੀਵਨ ਦੇਣਾ ਹੈ ਉਨਾਂ ਦੇ ਮਾਤਾ ਪਿਤਾ ਨੂੰ ਨਾਲ ਲੈ ਕੇ ਬੱਚੇ ਦੀ ਪਰਿਵਾਰਾਂ ਦੀ ਜੀਆਂ ਦੀ ਕੌਂਸਲਿੰਗ ਕਰਕੇ ਅਡਿਕਸ਼ਨ ਸੈਂਟਰ ਵਿੱਚ ਭੇਜ ਕੇ ਨਸ਼ੇ ਦੀ ਲੱਤ ਤੋਂ ਛੁਡਾਉਣਾ ਹੈ ਇਸ ਮੀਟਿੰਗ ਵਿੱਚ ਉਚੇਚੇ ਤੌਰ ਤੇ ਰਜਿੰਦਰ ਕੁਮਾਰ ਮਹਿਤਾ ਜੀ ਏਐਸਆਈ ਪੁਲਿਸ ਲਾਈਨ ਜਲੰਧਰ , ਏਐਸਆਈ ਸੁਰਿੰਦਰ ਸਿੰਘ ਇਨਚਾਰਜ ਸਾਂਝ ਕੇਂਦਰ ਨੰਬਰ ਪੰਜ ਜਲੰਧਰ ਆਪਣੀ ਟੀਮ ਸਮੇਤ ਹਾਜ਼ਰ ਹੋਏ ਅਤੇ ਉਹਨਾਂ ਨੇ ਉਥੇ ਆਏ ਸਾਰੇ ਸੱਜਣਾਂ ਮੈਂਬਰਾਂ ਨੂੰ ਇਸ ਮੁਹਿੰਮ ਤਹਿਤ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਬਾਰੇ ਜਾਗਰੂਕ ਕੀਤਾ।   ਇਸ ਮੌਕੇ ਤੇ ਆਖਰੀ ਉਮੀਦ ਐਨਜੀਓ ਦੀ ਸਮੁੱਚੀ ਟੀਮ ਦੇ ਮੈਂਬਰਾਨ ਯਾਦਵਿੰਦਰ ਸਿੰਘ ਰਾਣਾ ਜੀ, ਪਰਮਿੰਦਰ ਸਿੰਘ, ਪਰਮਜੀਤ ਸਿੰਘ, ਸੁਖਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਨਿਤਿਨ ਸੇਠੀ, ਨਿਰਦੋਸ਼ ਕੁਮਾਰ ਬੰਟੀ, ਮਨੀ, ਸਹੋਤਾ ਜੀ , ਰਜੀਵ ਭੰਡਾਰੀ ਅਤੇ ਹੋਰ ਪਤਵੰਤੇ ਸੱਜਣਾਂ ਨੇ ਹਾਜਰੀ ਭਰੀ ਅਤੇ ਸਾਰੇ ਮੈਬਰਾਂ ਵੱਲੋਂ ਇਸ ਮੁਹਿੰਮ ਤਹਿਤ ਘਰ ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕਰਕੇ ਨਸ਼ਾ ਕਰ ਰਹੇ ਲੋਕਾਂ ਨੂੰ ਸੈਂਟਰ ਵਿੱਚ ਭੇਜ ਕੇ ਇਸ ਦਲਦਲ ਵਿਚੋਂ ਬਾਹਰ ਕੱਢਣ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ

ਯੁੱਧ ਨਸ਼ਿਆ ਵਿਰੁੱਧ ਮੁਹਿੰਮ ਵਿੱਚ ਆਖ਼ਰੀ ਊਮੀਦ ਐਨਜੀਓ ਨਿਭਾਏਗੀ ਅਹਿਮ ਭੂਮਿਕਾ Read More »

कैबिनेट मंत्री मोहिंदर भगत ने किया वार्ड 44/45/48 की संयुक्त सड़क निर्माण कार्य का शिलान्यास

कैबिनेट मंत्री मोहिंदर भगत ने किया वार्ड 44/45/48 की संयुक्त सड़क निर्माण कार्य का शिलान्यास 45 लाख रुपये की लागत से बनेगी सड़क, गुणवत्ता से कोई समझौता नहीं – भगत जालंधर (संदीप शर्मा ) : कैबिनेट मंत्री श्री मोहिंदर भगत ने रविवार को जालंधर में वार्ड नं 44, 45 और 48 की संयुक्त सड़क निर्माण परियोजना का विधिवत शिलान्यास किया। यह सड़क बस्ती शेख अड्डे स्थित भगवान वाल्मीकि मंदिर से लेकर अशोक नगर तक बनाई जाएगी, जिसकी लागत लगभग 45 लाख रुपये आंकी गई है। इस मौके पर जालंधर के मेयर श्री विनीत धीर भी विशेष रूप से उपस्थित रहे। श्री भगत ने अपने संबोधन में कहा कि मुख्यमंत्री भगवंत मान की नेतृत्व में पंजाब सरकार राज्य में बुनियादी ढांचे को सुदृढ़ करने की दिशा में तेजी से कार्य कर रही है। उन्होंने कहा, “सड़क निर्माण में किसी भी प्रकार की गुणवत्ता से समझौता बर्दाश्त नहीं किया जाएगा। हमारी सरकार की यह प्राथमिकता है कि हर विकास कार्य टिकाऊ और गुणवत्तापूर्ण हो।” उन्होंने यह भी बताया कि जिन योजनाओं का काम पूरा हो चुका है, उनका उद्घाटन किया जा रहा है, जबकि बाकी योजनाओं की शुरुआत के लिए शिलान्यास किया जा रहा है। उन्होंने शिक्षा, स्वास्थ्य, सड़क, रोशनी और नशा विरोधी अभियानों को लेकर राज्य सरकार के कार्यों की भी सराहना की। इस अवसर पर पार्षद पति सुदेश भगत, पार्षद हरजिंदर लाडा, पार्षद पति सौरभ सेठ समेत बड़ी संख्या में स्थानीय निवासी भी मौजूद रहे। इलाकावासियों ने सड़क निर्माण कार्य के लिए सरकार का आभार जताया।

कैबिनेट मंत्री मोहिंदर भगत ने किया वार्ड 44/45/48 की संयुक्त सड़क निर्माण कार्य का शिलान्यास Read More »

The 22nd annual jagran at mata chintpurni will be organized on june 8th – jai maa chinmastika seva society with religious fervor and social unity

ਮਾਤਾ ਚਿੰਤਪੁਰਨੀ ਵਿਖੇ 22ਵਾਂ ਸਲਾਨਾ ਜਾਗਰਣ 8 ਜੂਨ ਨੂੰ – ਜੈ ਮਾਂ ਛਿਨਮਸਤੀਕਾ ਸੇਵਾ ਸੁਸਾਇਟੀ ਵੱਲੋਂ ਧਾਰਮਿਕ ਜੋਸ਼ ਤੇ ਸਮਾਜਿਕ ਏਕਤਾ ਨਾਲ ਹੋਵੇਗਾ ਆਯੋਜਨ

ਜਤਿਨ ਬੱਬਰ – ਜੈ ਮਾਂ ਛਿਨਮਸਤੀਕਾ ਸੇਵਾ ਸੁਸਾਇਟੀ ਵੱਲੋਂ 22ਵਾਂ ਸਲਾਨਾ ਜਾਗਰਣ 8 ਜੂਨ, ਐਤਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਚਿੰਤਪੁਰਨੀ ਵਿਖੇ ਲਾਲਾ ਜਗਤ ਨਾਰਾਇਣ ਧਰਮਸ਼ਾਲਾ ਵਿੱਚ ਬੜੀ ਧਾਰਮਿਕ ਸ਼ਰਧਾ ਅਤੇ ਸਮਾਜਿਕ ਜੋਸ਼ ਨਾਲ ਕਰਵਾਇਆ ਜਾ ਰਿਹਾ ਹੈ। ਇਸ ਦੀ ਜਾਣਕਾਰੀ ਸੁਸਾਇਟੀ ਦੇ ਪ੍ਰਧਾਨ, ਵਾਰਡ ਨੰਬਰ 50 ਦੇ ਕੌਂਸਲਰ ਅਤੇ ਵਿਰੋਧੀ ਧਿਰ ਦੇ ਨੇਤਾ ਮਨਜੀਤ ਸਿੰਘ ਟੀਟੂ ਅਤੇ ਵਰਿੰਦਰ ਕੁਮਾਰ ਰਿੰਪਾ ਨੇ ਦਿੱਤੀ। ਜਾਗਰਣ ਵਿੱਚ ਸ਼ਿਰਕਤ ਕਰਨ ਲਈ 25 ਤੋਂ 30 ਬੱਸਾਂ ਦਾ ਵਿਸ਼ਾਲ ਕਾਫਲਾ 8 ਜੂਨ ਸਵੇਰੇ 9 ਵਜੇ ਵੈਲਕਮ ਪੰਜਾਬ ਨਿਊਜ਼ ਦੇ ਦਫਤਰ ਤੋਂ ਚਲੇਗਾ। ਰਵਾਨਗੀ ਤੋਂ ਪਹਿਲਾਂ ਪੁਜਾ ਅਤੇ ਲੰਗਰ ਦਾ ਇੰਤਜ਼ਾਮ ਕੀਤਾ ਗਿਆ ਹੈ ਜੋ ਕਿ ਨਰਿੰਦਰ ਨੰਦਾ ਅਤੇ ਪਰਿਵਾਰ ਵੱਲੋਂ ਹੋਵੇਗਾ। ਇਸ ਧਾਰਮਿਕ ਯਾਤਰਾ ਵਿੱਚ ਬਹੁਤ ਸਾਰੇ ਰਾਜਨੀਤਿਕ ਅਤੇ ਸਮਾਜਿਕ ਸ਼ਖਸੀਅਤਾਂ ਦੀ ਹਾਜ਼ਰੀ ਹੋਵੇਗੀ। ਮੁੱਖ ਮਹਿਮਾਨਾਂ ਵਿੱਚ ਪਦਮਸ਼੍ਰੀ ਵਿਜੇ ਚੋਪੜਾ ਅਤੇ ਅਵਿਨਾਸ਼ ਚੋਪੜਾ (ਪੰਜਾਬ ਕੇਸਰੀ ਗਰੁੱਪ), ਸਾਬਕਾ MP ਸੁਸ਼ੀਲ ਰਿੰਕੂ ਅਤੇ ਸਾਬਕਾ MLA ਸ਼ੀਤਲ ਅੰਗੁਰਾਲ ਸ਼ਾਮਿਲ ਹੋਣਗੇ। ਬੱਸਾਂ ਦਾ ਰੂਟ ਤਲਵਾੜੇ ਰਾਹੀਂ ਹੋਵੇਗਾ ਅਤੇ ਰਸਤੇ ਵਿੱਚ ਮਹਾਂਕਾਲੀ ਮੰਦਰ ਵਿਖੇ ਦੁਪਹਿਰ ਦਾ ਲੰਗਰ ਗਗਨਦੀਪ ਗੋਰੀ ਅਤੇ ਪਰਿਵਾਰ ਵੱਲੋਂ ਲਗਾਇਆ ਜਾਵੇਗਾ। ਮਾਤਾ ਦੇ ਦਰਬਾਰ ਵਿੱਚ ਪਹੁੰਚਣ ਤੋਂ ਬਾਅਦ ਸ਼ਾਮ 6 ਵਜੇ ਮਾਤਾ ਰਾਣੀ ਦੀ ਪੁਜਾ ਹੋਏਗੀ ਜਿਸ ਦੀ LIVE ਟੈਲੀਕਾਸਟ ਵੈਲਕਮ ਪੰਜਾਬ ਨਿਊਜ਼ ‘ਤੇ ਹੋਏਗੀ। 7 ਵਜੇ ਤੋਂ ਸ਼ੁਰੂ ਹੋਣ ਵਾਲੇ ਜਾਗਰਣ ਵਿੱਚ ਜਲੰਧਰ ਤੋਂ ਮਹੰਤ ਅਜੈ ਰਾਜਨ, ਕਮਲ ਦੁਆ ਅਤੇ ਅੰਮ੍ਰਿਤਸਰ ਤੋਂ ਲਵਿਸ਼ ਲਵ ਐਂਡ ਪਾਰਟੀ ਰਾਤ ਭਰ ਮਾਤਾ ਰਾਣੀ ਦਾ ਜਾਪ ਕਰਨਗੇ। ਲੰਗਰ ਭੰਡਾਰੇ ਦਾ ਇੰਤਜ਼ਾਮ ਆਨੰਦ ਕੈਟਰਿੰਗ, ਕਰੀਮਿਕਾ ਆਈਸਕ੍ਰੀਮ ਦੇ ਮਾਲਕ ਅਸ਼ੋਕ ਭੰਡਾਰੀ ਅਤੇ ਭਗਵਾਨ ਮੰਦਰ ਬਸਤੀ ਸ਼ੇਖ ਦੀ ਕਮੇਟੀ ਵੱਲੋਂ ਕੀਤਾ ਗਿਆ ਹੈ। ਇਸ ਸਾਰੇ ਪ੍ਰੋਗਰਾਮ ਦੀ ਸੰਚਾਲਨਾ ਜੀਵਨ ਜੋਤੀ ਟੰਡਨ, ਵਿੱਕੀ ਸੂਰੀ ਅਤੇ ਰਾਕੇਸ਼ ਕੁਮਾਰ ਕਰ ਰਹੇ ਹਨ। ਇਸ ਪਵਿਤਰ ਜਾਗਰਣ ਮੌਕੇ ਉਪਸਥਿਤ ਰਹਿਣ ਵਾਲਿਆਂ ਵਿੱਚ ਤਰਲੋਚਨ ਸਿੰਘ ਛਾਬੜਾ, ਇੰਦਰਜੀਤ ਸਿੰਘ ਬੱਬਰ, ਗੁਰਮੀਤ ਸਿੰਘ, ਅਮਰਪ੍ਰੀਤ ਸਿੰਘ (ਰਿੰਕੂ), ਸਨੀ ਧੰਜਲ, ਸੰਜੂ ਅਬਰੋਲ, ਰਾਹੁਲ ਤਿਵਾੜੀ, ਸਚਿਨ ਸਰੀਨ, ਸ਼ਿਵਮ ਟੰਡਨ, ਰਾਜ ਕੁਮਾਰ ਸੂਰੀ, ਰਿੰਕੂ ਡੀਪੂ, ਨੀਰਜ ਮੱਕੜ ਅਤੇ ਹੋਰ ਕਈ ਸਮਾਜਿਕ ਵਰਕਰ ਵੀ ਸ਼ਾਮਿਲ ਹੋਣਗੇ।

ਮਾਤਾ ਚਿੰਤਪੁਰਨੀ ਵਿਖੇ 22ਵਾਂ ਸਲਾਨਾ ਜਾਗਰਣ 8 ਜੂਨ ਨੂੰ – ਜੈ ਮਾਂ ਛਿਨਮਸਤੀਕਾ ਸੇਵਾ ਸੁਸਾਇਟੀ ਵੱਲੋਂ ਧਾਰਮਿਕ ਜੋਸ਼ ਤੇ ਸਮਾਜਿਕ ਏਕਤਾ ਨਾਲ ਹੋਵੇਗਾ ਆਯੋਜਨ Read More »

When the police went to arrest the accused in 10 cases, the father and son climbed onto the roof and applied high voltage

10 ਪਰਚਿਆਂ ਚ ਨਾਮਜ਼ਦ ਨੂੰ ਜਦੋਂ ਪੁਲਿਸ ਗਈ ਕਾਬੂ ਕਰਨ ਤੱਦ ਪਿਉ ਪੁੱਤ ਨੇ ਛੱਤ ਤੇ ਚੜ੍ਹ ਕੇ ਕੀਤਾ ਹਾਈ ਵੋਲਟੇਜ਼

ਸੰਦੀਪ – ਘਟਨਾ ਬਟਾਲਾ ਨਜ਼ਦੀਕੀ ਪਿੰਡ ਮੁਰਾਦਪੁਰ ਦੀ ਹੈ ਜਿੱਥੇ ਪੁਲਿਸ ਪ੍ਰਸ਼ਾਸਨ ਦੇ ਵਲੋਂ ਸਮਿੰਦਰ ਸਿੰਘ ਨਾਮਕ ਵਿਅਕਤੀ ਜੋ 10 ਪਰਚਿਆਂ ਵਿੱਚ ਨਾਮਜ਼ਦ ਹੈ ਦੇ ਘਰ ਨੂੰ ਘੇਰ ਲਿਆ ਲੇਕਿਨ ਸਮਿੰਦਰ ਸਿੰਘ ਆਪਣੇ ਪੁੱਤਰ ਨਾਲ ਘਰ ਦੀ ਛੱਤ ਤੇ ਚੜ੍ਹ ਗਿਆ ਇਸ ਮੌਕੇ ਦੌਰਾਨ ਪੁਲਿਸ ਅਤੇ ਸਮਿੰਦਰ ਸਿੰਘ ਦਰਮਿਆਨ ਲੰਬੇ ਸਮੇ ਤੱਕ ਹਾਈ ਵੋਲਤੇ ਡਰਾਮਾ ਚਲਦਾ ਰਿਹਾ ਪੌੜੀਆਂ ਲਗਾ ਕੇ ਸਮਿੰਦਰ ਸਿੰਘ ਅਤੇ ਉਸਦੇ ਪੁੱਤਰ ਨੂੰ ਕਾਬੂ ਕਰਨ ਚੜ੍ਹੇ ਮੁਲਾਜਮਾਂ ਉਤੇ ਸਮਿੰਦਰ ਸਿੰਘ ਨੇ ਇੱਟਾਂ ਰੋੜੇ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਵਿੱਚ ਦੋ ਪੁਲਿਸ ਮੁਲਾਜ਼ਮ ਜ਼ਖਮੀ ਵੀ ਹੋ ਗਏ ਜਮਾਨਤ ਤੇ ਆਏ ਸਮਿੰਦਰ ਸਿੰਘ ਦਾ ਕਹਿਣਾ ਸੀ ਕਿ ਪੁਲਿਸ ਉਸਨੂੰ ਦੱਸੇ ਕੇ ਕਿਸ ਜੁਰਮ ਵਿੱਚ ਉਸਨੂੰ ਕਾਬੂ ਕਰਨ ਆਈ ਹੈ ਉਸਦਾ ਕਹਿਣਾ ਸੀ ਕਿ ਪੁਲਿਸ ਬਿਨਾਂ ਵਜ੍ਹਾ ਉਸਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ ਓਥੇ ਹੀ ਲੰਬਾ ਸਮਾਂ ਚੱਲੇ ਇਸ ਹਾਈ ਵੋਲਟੇਜ਼ ਡਰਾਮੇ ਤੋਂ ਬਾਅਦ ਸਮਿੰਦਰ ਸਿੰਘ ਅਤੇ ਉਸਦੇ ਪੁੱਤਰ ਨੂੰ ਕਾਬੂ ਕੀਤੇ ਬਗੈਰ ਹੀ ਪੁਲਿਸ ਨੂੰ ਬੇਰੰਗ ਖਾਲੀ ਹੱਥੀ ਵਾਪਸ ਮੁੜਨਾ ਪਿਆ ਓਥੇ ਹੀ ਐਸ ਐਚ ਓ ਦਾ ਕਹਿਣਾ ਸੀ ਕਿ ਉਕਤ ਵਿਅਕਤੀ ਤੇ ਨਸ਼ਾ ਤਸਕਰੀਂ ਦੇ 10 ਪਰਚੇ ਦਰਜ ਹਨ ਅਤੇ ਇਕ ਪਰਚੇ ਵਿੱਚ ਇਸਨੂੰ ਕਾਬੂ ਕਰਨ ਆਏ ਸੀ ਲੇਕਿਨ ਇਹ ਪੁਲਿਸ ਨੂੰ ਦੇਖ ਕੇ ਛੱਤ ਤੇ ਜਾ ਚੜ੍ਹਿਆ ਅਤੇ ਉਥੋਂ ਹੀ ਪੁਲਿਸ ਉੱਤੇ ਇੱਟਾਂ ਰੋੜੇ ਅਤੇ ਤੇਜ ਧਾਰ ਹਥਿਆਰਾਂ ਨਾਲ ਹਮਲਾ ਕੀਤਾ ਜਿਸ ਵਿੱਚ ਦੋ ਮੁਲਾਜਮ ਵੀ ਜ਼ਖਮੀ ਹੋ ਗਏ ਬਾਕੀ ਇਸਨੂੰ ਕਾਬੂ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ

10 ਪਰਚਿਆਂ ਚ ਨਾਮਜ਼ਦ ਨੂੰ ਜਦੋਂ ਪੁਲਿਸ ਗਈ ਕਾਬੂ ਕਰਨ ਤੱਦ ਪਿਉ ਪੁੱਤ ਨੇ ਛੱਤ ਤੇ ਚੜ੍ਹ ਕੇ ਕੀਤਾ ਹਾਈ ਵੋਲਟੇਜ਼ Read More »

सरकारी आईटीआई मेहर चंद जालंधर में एनसीसी कैडेट्स ने किया मॉक ड्रिल अभ्यास - NCC cadets conducted mock drill at government ITI mehar chand jalandhar

सरकारी आईटीआई मेहर चंद जालंधर में एनसीसी कैडेट्स ने किया मॉक ड्रिल अभ्यास – NCC cadets conducted mock drill at government ITI mehar chand jalandhar

जालंधर, संदीप – भारतीय सेना द्वारा चलाए जा रहे ऑपरेशन शील्ड के अंतर्गत सीमावर्ती इलाकों में नागरिकों को जागरूक करने और आपातकालीन परिस्थितियों से निपटने के लिए तैयार करने की दिशा में जालंधर के सरकारी आईटीआई मेहरचंद में एक प्रभावशाली मॉक ड्रिल का आयोजन किया गया। यह मॉक ड्रिल डीजीएनसीसी, नई दिल्ली और कर्नल विनोद जोशी, कमांडिंग अफसर, 2 पंजाब बटालियन एनसीसी, जालंधर के निर्देशों पर लेफ्टिनेंट कुलदीप शर्मा के नेतृत्व में आयोजित की गई। इसमें डीएवी कॉलेज और डेवीएट कॉलेज, जालंधर के एनसीसी कैडेट्स ने भी भाग लिया। लेफ्टिनेंट कुलदीप शर्मा ने बताया कि इस मॉक ड्रिल में कुल 52 एनसीसी कैडेट्स को आपातकाल या युद्ध जैसी विकट परिस्थितियों में घायलों को रेस्क्यू करने और प्राथमिक चिकित्सा देने की विशेष ट्रेनिंग दी गई। कैडेट्स ने ड्रिल को पूर्ण समर्पण और गंभीरता के साथ पूरा किया, जिससे यह स्पष्ट हुआ कि वे किसी भी आपदा या संकट का सामना करने के लिए तैयार हैं। उन्होंने बताया कि भारत सरकार ने ऑपरेशन शील्ड के अंतर्गत जालंधर सहित पंजाब के सीमावर्ती जिलों को सिविल डिफेंस जिला घोषित किया है, ताकि सेना और नागरिक प्रशासन के बीच समन्वय बेहतर हो सके और किसी भी संभावित खतरे से कुशलतापूर्वक निपटा जा सके। उल्लेखनीय है कि 7 मई को ऑपरेशन सिंदूर के तहत भी इसी तरह की मॉक ड्रिल का आयोजन किया गया था, जिसमें एनसीसी कैडेट्स ने अहम भूमिका निभाई थी। इस तरह के आयोजन न केवल युवाओं को देश सेवा के लिए प्रेरित करते हैं, बल्कि समाज को आपदा प्रबंधन के लिए भी मजबूत बनाते हैं। इस मॉक ड्रिल को सफल बनाने में कॉलेज के प्रिंसिपल श्री जसमिंदर सिंह, लेफ्टिनेंट जसविंदर ढिल्लों, सीटीओ सुनील ठाकुर, नायब सूबेदार कुलदीप सिंह, हवलदार सुमित राणा और अन्य शिक्षकों का अहम योगदान रहा।   सरकारी आईटीआई मेहर चंद जालंधर में एनसीसी कैडेट्स ने किया मॉक ड्रिल अभ्यास – NCC cadets conducted mock drill at government ITI mehar chand jalandhar

सरकारी आईटीआई मेहर चंद जालंधर में एनसीसी कैडेट्स ने किया मॉक ड्रिल अभ्यास – NCC cadets conducted mock drill at government ITI mehar chand jalandhar Read More »

Commissionerate police jalandhar arrested 14 declared criminals in one month

ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਇੱਕ ਮਹੀਨੇ ਵਿੱਚ 14 ਐਲਾਨੇ ਗਏ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ

ਜਲੰਧਰ, 02 ਜੂਨ, ਰਾਜਕੁਮਾਰ: ਸ਼ਹਿਰ ਵਿੱਚ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਕਰਨ ਵੱਲ ਇੱਕ ਵੱਡੀ ਤਰੱਕੀ ਕਰਦਿਆਂ, ਕਮਿਸ਼ਨਰੇਟ ਪੁਲਿਸ ਜਲੰਧਰ ਨੇ ਪੁਲਿਸ ਕਮਿਸ਼ਨਰ ਸ਼੍ਰੀਮਤੀ ਧਨਪ੍ਰੀਤ ਕੌਰ ਦੀ ਅਗਵਾਈ ਹੇਠ ਮਈ ਮਹੀਨੇ ਦੌਰਾਨ 14 ਨਾਮਜ਼ਦ ਮੁਲਜ਼ਮਾਂ ਨੂੰ ਸਫਲਤਾਪੂਰਵਕ ਗ੍ਰਿਫ਼ਤਾਰ ਕੀਤਾ ਹੈ। ਇਹ ਪ੍ਰਾਪਤੀ ਜਲੰਧਰ ਪੁਲਿਸ ਵੱਲੋਂ ਫਰਾਰ ਅਪਰਾਧੀਆਂ ‘ਤੇ ਕੀਤੀ ਜਾ ਰਹੀ ਕਾਰਵਾਈ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ। ਵੇਰਵਾ ਸਾਂਝਾ ਕਰਦੇ ਹੋਏ, ਸੀਪੀ ਜਲੰਧਰ ਨੇ ਕਿਹਾ ਕਿ ਪੀਓ ਸਟਾਫ ਅਤੇ ਪੁਲਿਸ ਸਟੇਸ਼ਨ ਦੀਆਂ ਟੀਮਾਂ ਨੇ ਉੱਨਤ ਨਿਗਰਾਨੀ ਤਕਨਾਲੋਜੀ, ਤਕਨੀਕੀ ਸਹਾਇਤਾ ਅਤੇ ਰਣਨੀਤਕ ਯੋਜਨਾਬੰਦੀ ਦੀ ਸਹਾਇਤਾ ਨਾਲ ਸੁਚੱਜੇ ਢੰਗ ਨਾਲ ਛਾਪੇਮਾਰੀ ਕੀਤੀ। ਨਤੀਜੇ ਵਜੋਂ, ਵੱਖ-ਵੱਖ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦੇ 14 ਨਾਮਜ਼ਦ ਮੁਲਜ਼ਮਾਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਗਿਆ। ਇਹ ਅਪ੍ਰੈਲ ਵਿੱਚ 10 ਨਾਮਜ਼ਦ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੈ, ਜੋ ਕਿ ਭਗੌੜੇ ਅਪਰਾਧੀਆਂ ‘ਤੇ ਲਗਾਤਾਰ ਕਾਰਵਾਈ ਹੈ। ਜਲੰਧਰ ਪੁਲਿਸ ਨੇ ਆਉਣ ਵਾਲੇ ਮਹੀਨਿਆਂ ਵਿੱਚ ਇਨ੍ਹਾਂ ਯਤਨਾਂ ਨੂੰ ਜਾਰੀ ਰੱਖਣ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ। “ਸਿਰਫ਼ 30 ਦਿਨਾਂ ਵਿੱਚ 14 ਭਗੌੜੇ ਅਪਰਾਧੀਆਂ ਦੀ ਗ੍ਰਿਫ਼ਤਾਰੀ ਸਾਡੇ ਕਮਿਸ਼ਨਰੇਟ ਪੁਲਿਸ ਜਲੰਧਰ ਦੇ ਸਮਰਪਿਤ ਯਤਨਾਂ ਨੂੰ ਉਜਾਗਰ ਕਰਦੀ ਹੈ। ਅਸੀਂ ਇੱਕ ਸਖ਼ਤ ਸੰਦੇਸ਼ ਭੇਜ ਰਹੇ ਹਾਂ ਕਿ ਕਾਨੂੰਨ ਤੋਂ ਬਚਣਾ ਕੋਈ ਵਿਕਲਪ ਨਹੀਂ ਹੈ – ਕਾਨੂੰਨੀ ਕਾਰਵਾਈ ਤੋਂ ਬਚਣ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਜਵਾਬਦੇਹ ਠਹਿਰਾਇਆ ਜਾਵੇਗਾ।” – ਉਹਨਾਂ ਨੇ ਕਿਹਾ।

ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਇੱਕ ਮਹੀਨੇ ਵਿੱਚ 14 ਐਲਾਨੇ ਗਏ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ Read More »

Commissionerate police jalandhar bid farewell to 17 retired police officers

ਕਮਿਸ਼ਨਰੇਟ ਪੁਲਿਸ ਜਲੰਧਰ ਨੇ 17 ਸੇਵਾ ਮੁਕਤ ਪੁਲਿਸ ਅਧਿਕਾਰੀਆਂ ਨੂੰ ਦਿਲੋਂ ਵਿਦਾਇਗੀ ਦਿੱਤੀ

ਜਲੰਧਰ, 31 ਮਈ 2025, ਸੰਦੀਪ – ਕਮਿਸ਼ਨਰੇਟ ਪੁਲਿਸ ਜਲੰਧਰ ਨੇ 17 ਅਧਿਕਾਰੀਆਂ ਨੂੰ ਸਨਮਾਨਿਤ ਕਰਨ ਲਈ ਇੱਕ ਯਾਦਗਾਰੀ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ ਜੋ ਫੋਰਸ ਵਿੱਚ ਸਾਲਾਂ ਦੀ ਮਿਸਾਲੀ ਸੇਵਾ ਤੋਂ ਬਾਅਦ ਸੇਵਾਮੁਕਤ ਹੋਏ। ਪੁਲਿਸ ਲਾਈਨਜ਼ ਵਿਖੇ ਆਯੋਜਿਤ, ਇਹ ਸਮਾਰੋਹ ਧੰਨਵਾਦ, ਸਤਿਕਾਰ ਅਤੇ ਦੋਸਤੀ ਦੁਆਰਾ ਦਰਸਾਈ ਗਈ ਇੱਕ ਦਿਲ ਨੂੰ ਛੂਹ ਲੈਣ ਵਾਲੀ ਸ਼ਰਧਾਂਜਲੀ ਸੀ। ਇਸ ਮੌਕੇ ਬੋਲਦਿਆਂ, ਪੁਲਿਸ ਕਮਿਸ਼ਨਰ, ਸ਼੍ਰੀਮਤੀ ਧਨਪ੍ਰੀਤ ਕੌਰ, ਜੁਆਇੰਟ ਸੀ.ਪੀ, ਸ਼੍ਰੀ ਸੰਦੀਪ ਸ਼ਰਮਾ, ਏ.ਡੀ.ਸੀ.ਪੀ-1, ਸ਼੍ਰੀਮਤੀ ਆਕਰਸ਼ੀ ਜੈਨ ਅਤੇ ਏ.ਡੀ.ਸੀ.ਪੀ ਹੈੱਡਕੁਆਰਟਰ, ਸ਼੍ਰੀ ਸੁਖਵਿੰਦਰ ਸਿੰਘ ਨੇ ਭਾਵੁਕ ਭਾਸ਼ਣ ਦਿੱਤੇ ਜਿਨ੍ਹਾਂ ਨੇ ਸੇਵਾਮੁਕਤ ਅਧਿਕਾਰੀਆਂ ਦੀਆਂ ਵਿਲੱਖਣ ਪ੍ਰਾਪਤੀਆਂ ਅਤੇ ਕਰੀਅਰ ਦੇ ਮੀਲ ਪੱਥਰਾਂ ਨੂੰ ਉਜਾਗਰ ਕੀਤਾ। ਪ੍ਰਸ਼ੰਸਾ ਦੇ ਪ੍ਰਤੀਕ ਵਜੋਂ, ਸੇਵਾਮੁਕਤ ਅਧਿਕਾਰੀਆਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ – ਉਨ੍ਹਾਂ ਦੀ ਸੇਵਾ ਦੌਰਾਨ ਪ੍ਰਾਪਤ ਕੀਤੇ ਉੱਚ ਸਤਿਕਾਰ ਅਤੇ ਪ੍ਰਸ਼ੰਸਾ ਦੇ ਪ੍ਰਤੀਕ। ਇਹ ਉਪਰਾਲਾ ਪੂਰੇ ਕਮਿਸ਼ਨਰੇਟ ਪੁਲਿਸ ਜਲੰਧਰ ਪਰਿਵਾਰ ਦੇ ਸਮਰਪਣ, ਇਮਾਨਦਾਰੀ ਅਤੇ ਨਿਰਸਵਾਰਥ ਯੋਗਦਾਨ ਲਈ ਗਹਿਰੀ ਸ਼ੁਕਰਗੁਜ਼ਾਰੀ ਨੂੰ ਦਰਸਾਉਂਦਾ ਹੈ। ਕਮਿਸ਼ਨਰੇਟ ਪੁਲਿਸ ਜਲੰਧਰ ਨੇ ਸੇਵਾਮੁਕਤ ਵਿਅਕਤੀਆਂ ਨੂੰ ਉਨ੍ਹਾਂ ਦੇ ਜੀਵਨ ਦੇ ਅਗਲੇ ਅਧਿਆਇ ਲਈ ਦਿਲੋਂ ਸ਼ੁਭਕਾਮਨਾਵਾਂ ਦਿੱਤੀਆਂ, ਉਮੀਦ ਕੀਤੀ ਕਿ ਉਨ੍ਹਾਂ ਦੀ ਚੰਗੀ ਕਮਾਈ ਸੇਵਾਮੁਕਤੀ ਉਨ੍ਹਾਂ ਲਈ ਸ਼ਾਂਤੀ, ਖੁਸ਼ੀ ਅਤੇ ਪੂਰਤੀ ਲਿਆਵੇ।

ਕਮਿਸ਼ਨਰੇਟ ਪੁਲਿਸ ਜਲੰਧਰ ਨੇ 17 ਸੇਵਾ ਮੁਕਤ ਪੁਲਿਸ ਅਧਿਕਾਰੀਆਂ ਨੂੰ ਦਿਲੋਂ ਵਿਦਾਇਗੀ ਦਿੱਤੀ Read More »