JPB NEWS 24

Headlines

Jalandhar

युवाओं में भाजपा के साथ जुड़ने का उत्साह : मोहिंदर भगत

युवाओं में भाजपा के साथ जुड़ने का उत्साह : मोहिंदर भगत जालंधर वेस्ट के मंडल नंबर 10 के वार्ड नंबर 41 के गीता कॉलोनी में समाज सेवक दिनेश भगत अपने साथिओं साबी,दीपा,विक्की,परवीन कुमार,हैप्पी,राज वर्मा,राम मूर्ति,बलदेव राज,गुरमीत सिंह को मंडल अध्यक्ष दविंदर भारद्वाज व प्रदेश भाजपा प्रवक्ता मोहिंदर भगत ने भाजपा में शामिल करवाया। दिनेश भगत व साथियों का भाजपा में शामिल होने पर प्रदेश भाजपा प्रवक्ता मोहिंदर भगत ने पार्टी का सिरोपा डालकर स्वागत किया। मोहिंदर भगत ने कहा कि भारतीय जनता पार्टी की गतिविधिओं से प्रभावित होकर युवा पार्टी के साथ जुड़ रहे है। भारतीय जनता पार्टी देश की सबसे बड़ी पार्टी है, जिसमें हर एक व्यक्ति को मान-सम्मान मिलता है। पंजाब के लोगों का आम आदमी पार्टी की सरकार से कुछ ही महीनों में मोह भंग हो चूका है। लोग नगर निगम चुनाव का इंतज़ार कर रहे है, जिसमें युवा शक्ति भाजपा का साथ देंगी। दिनेश भगत ने मोहिंदर भगत को विश्वास दिलाया कि पार्टी उनकी जो भी जिम्मेवारी लगाएगी वह उस जिम्मेवारी को तनदेही से निभाएगे और पार्टी की मजबूती के लिए कार्य करेगें । इस अवसर पर मंडल अध्यक्ष दविंदर भारद्वाज,भाजपा नेता दर्शन भगत,गौरव जोशी,बॉबी कश्यप,मनोज भगत मोनू,सुरिंदर काका,तजिंदर कुमार,अजय काका,सागर,सनी,राकेश,विजय कुमार,शरणजीत,सोनू उपस्थित थे।

युवाओं में भाजपा के साथ जुड़ने का उत्साह : मोहिंदर भगत Read More »

ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਲਈ ਪੋਲਿੰਗ ਬੂਥਾਂ ’ਤੇ ਲਗਾਏ ਜਾਣਗੇ ਵਿਸ਼ੇਸ਼ ਕੈਂਪ : ਜ਼ਿਲ੍ਹਾ ਚੋਣ ਅਫ਼ਸਰ

ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਲਈ ਪੋਲਿੰਗ ਬੂਥਾਂ ’ਤੇ ਲਗਾਏ ਜਾਣਗੇ ਵਿਸ਼ੇਸ਼ ਕੈਂਪ : ਜ਼ਿਲ੍ਹਾ ਚੋਣ ਅਫ਼ਸਰ   ਜਲੰਧਰ : ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਜਸਪ੍ਰੀਤ ਸਿੰਘ ਨੇ ਵੀਰਵਾਰ ਨੂੰ ਦੱਸਿਆ ਕਿ ਵੋਟਰ ਸੂਚੀ ਨੂੰ ਹੋਰ ਸ਼ੁੱਧ ਅਤੇ ਪਾਰਦਰਸ਼ੀ ਬਣਾਉਣ ਦੇ ਮੰਤਵ ਨਾਲ ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਲਈ ਜ਼ਿਲ੍ਹੇ ਦੇ ਸਮੁੱਚੇ ਪੋਲਿੰਗ ਬੂਥਾਂ ’ਤੇ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ।   ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁੱਖ ਚੋਣ ਅਫ਼ਸਰ, ਪੰਜਾਬ ਦੇ ਨਿਰਦੇਸ਼ਾਂ ਮੁਤਾਬਕ ਸਮੂਹ ਸੁਪਰਵਾਈਜ਼ਰ ਅਤੇ ਬੀ.ਐਲ.ਓਜ਼ ਵੱਲੋਂ ਆਧਾਰ ਡਾਟਾ ਇਕੱਤਰ ਕਰਨ ਲਈ ਹਰੇਕ ਮਹੀਨੇ ਦੇ ਇਕ ਐਤਵਾਰ ਨੂੰ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਪਹਿਲਾ ਕੈਂਪ 4 ਸਤੰਬਰ 2022 ਨੂੰ ਲਗਾਇਆ ਜਾ ਰਿਹਾ ਹੈ। ਜਦਕਿ ਦੂਜਾ, ਤੀਜਾ ਅਤੇ ਚੌਥਾ ਕੈਂਪ ਕ੍ਰਮਵਾਰ 16 ਅਕਤੂਬਰ, 20 ਨਵੰਬਰ ਅਤੇ 4 ਦਸੰਬਰ 2022 ਨੂੰ ਲਗਾਇਆ ਜਾਵੇਗਾ। ਇਸੇ ਤਰ੍ਹਾਂ ਪੰਜਵਾਂ ਕੈਂਪ 8 ਜਨਵਰੀ 2023, ਛੇਵਾਂ ਕੈਂਪ 5 ਫਰਵਰੀ 2023 ਅਤੇ ਸੱਤਵਾਂ ਕੈਂਪ 5 ਮਾਰਚ 2023 ਨੂੰ ਲਗਾਇਆ ਜਾਣਾ ਹੈ।   ਜਸਪ੍ਰੀਤ ਸਿੰਘ ਨੇ ਦੱਸਿਆ ਕਿ ਬੀ.ਐਲ.ਓਜ਼ ਵੱਲੋਂ ਵਿਸ਼ੇਸ਼ ਕੈਂਪ ਵਾਲੇ ਦਿਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਪੋਲਿੰਗ ਬੂਥਾਂ ’ਤੇ ਬੈਠ ਕੇ ਵੋਟਰਾਂ ਪਾਸੋਂ ਫਾਰਮ-6ਬੀ ਵਿੱਚ ਆਧਾਰ ਨੰਬਰ ਇਕੱਤਰ ਕੀਤੇ ਜਾਣਗੇ, ਜਿਸ ਸਬੰਧੀ ਸਮੂਹ ਸੁਪਰਵਾਈਜ਼ਰਾਂ ਤੇ ਬੀ.ਐਲ.ਓਜ਼ ਨੂੰ ਲੋੜੀਂਦੇ ਪ੍ਰਬੰਧ ਯਕੀਨੀ ਬਣਾਉਣ ਲਈ ਪਹਿਲਾਂ ਹੀ ਹਦਾਇਤਾਂ ਜਾਰੀ ਕੀਤੀ ਜਾ ਚੁੱਕੀਆਂ ਹਨ। ਉਨ੍ਹਾਂ ਸਪਸ਼ਟ ਕੀਤਾ ਕਿ ਆਧਾਰ ਕਾਰਡ ਦੀ ਜਾਣਕਾਰੀ ਸਾਂਝੀ ਕਰਨਾ ਵੋਟਰ ਦੀ ਸਵੈ-ਇੱਛਾ ’ਤੇ ਨਿਰਭਰ ਹੈ। ਜੇਕਰ ਕਿਸੇ ਵੋਟਰ ਕੋਲ ਆਧਾਰ ਕਾਰਡ ਨਹੀਂ ਹੈ ਜਾਂ ਉਹ ਆਪਣਾ ਆਧਾਰ ਕਾਰਡ ਨੰਬਰ ਦੇਣ ਦੇ ਸਮਰੱਥ ਨਹੀਂ ਹੈ ਤਾਂ ਉਹ ਫਾਰਮ-6 ਬੀ ਵਿੱਚ ਅੰਕਿਤ 11 ਹੋਰ ਦਸਤਾਵੇਜ਼ਾਂ ਵਿੱਚੋਂ ਇਕ ਸਵੈ ਤਸਦੀਕੀ ਦਸਤਾਵੇਜ਼ ਆਪਣੀ ਵੋਟ ਦੀ ਪ੍ਰਮਾਣਿਕਤਾ ਲਈ ਜਮ੍ਹਾ ਕਰਵਾ ਸਕਦਾ ਹੈ।   ਡਿਪਟੀ ਕਮਿਸ਼ਨਰ ਨੇ ਸਬੰਧਤ ਅਧਿਕਾਰੀਆਂ ਨੂੰ ਕੈਂਪਾਂ ਸਬੰਧੀ ਵੋਟਰਾਂ ਨੂੰ ਜਾਗਰੂਕ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ ਤਾਂ ਜੋ ਵੱਧ ਤੋਂ ਵੱਧ ਲੋਕ ਇਨ੍ਹਾਂ ਕੈਂਪਾਂ ਦਾ ਲਾਭ ਲੈ ਸਕਣ। ਜ਼ਿਲ੍ਹੇ ਦੇ ਵੋਟਰਾਂ ਨੂੰ ਇਸ ਮੁਹਿੰਮ/ਕੈਂਪਾਂ ਵਿੱਚ ਵਧ-ਚੜ੍ਹ ਕੇ ਭਾਗ ਲੈਣ ਦੀ ਅਪੀਲ ਕਰਦਿਆਂ ਡਿਪਟੀ ਕਮਿਸ਼ਨਰ ਨੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੀ ਇਸ ਮੁਹਿੰਮ ਵਿੱਚ ਸਹਿਯੋਗ ਦੇਣ ਲਈ ਕਿਹਾ।   4.76 ਲੱਖ ਤੋਂ ਵੱਧ ਵੋਟਰਾਂ ਦੇ ਵੋਟਰ ਕਾਰਡ ਆਧਾਰ ਕਾਰਡ ਨਾਲ ਕੀਤੇ ਲਿੰਕ : ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਵੋਟਰ ਕਾਰਡਾਂ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਦੀ ਮੁਹਿੰਮ ਵਿੱਚ ਤੇਜ਼ੀ ਲਿਆਉਣ ਦੀਆਂ ਹਦਾਇਤਾਂ ਦਿੰਦਿਆਂ ਦੱਸਿਆ ਕਿ ਇਸ ਮੁਹਿੰਮ ਤਹਿਤ ਜ਼ਿਲ੍ਹੇ ’ਚ ਹੁਣ ਤੱਕ 4,76,890 ਵੋਟਰ ਕਾਰਡ ਆਧਾਰ ਕਾਰਡ ਨਾਲ ਲਿੰਕ ਕੀਤੇ ਜਾ ਚੁੱਕੇ ਹਨ। ਵੋਟਰ ਕਾਰਡ ਨੂੰ ਘਰ ਬੈਠੇ ਆਧਾਰ ਨਾਲ ਲਿੰਕ ਕਰਨ ਸਬੰਧੀ ਜਾਣਕਾਰੀ ਦਿੰਦਿਆਂ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਐਨ.ਵੀ.ਐਸ.ਪੀ. (NVSP) ਜਾਂ ਵੋਟਰ ਹੈਲਪਲਾਈਨ ਐਪ ’ਤੇ ਆਨਲਾਈਨ ਫਾਰਮ 6-ਬੀ ਉਪਲਬਧ ਹੈ। ਦਸਤੀ ਫਾਰਮ ਲਈ ਬੀ.ਐਲ.ਓਜ਼, ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਅਤੇ ਜ਼ਿਲ੍ਹਾ ਚੋਣ ਦਫ਼ਤਰ ਵਿਖੇ ਪਹੁੰਚ ਕੀਤੀ ਜਾ ਸਕਦੀ ਹੈ।

ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਲਈ ਪੋਲਿੰਗ ਬੂਥਾਂ ’ਤੇ ਲਗਾਏ ਜਾਣਗੇ ਵਿਸ਼ੇਸ਼ ਕੈਂਪ : ਜ਼ਿਲ੍ਹਾ ਚੋਣ ਅਫ਼ਸਰ Read More »

23 कॉलोनाइजरों पर JDA करवाने जा रही है पुलिस केस दर्ज

जालंधर – 23 कॉलोनाइजरों पर JDA करवाने जा रही है पुलिस केस दर्ज जालंधर ( जे पी बी न्यूज़ 24 ) : पिछले लंबे समय से कॉलोनाइजरओं के विरुद्ध पुलिस एफ.आई.आर. दर्ज खबरें आती रहती हैं, परंतु कार्रवाई ना होने के कारण यह मामला ज्यों का त्यों ही रह जाता है अब फिर पंजाब सरकार ने अवैध रूप से पनप रही कालोनियों पर शिकंजा कसने के जा हैं, उसके अनुरूप जालंधर डिवेल्पमैंट अथॉरिटी ने 23 कॉलोनाइजरओं के विरुद्ध पुलिस एफ.आई.आर. दर्ज करने हेतु पुलिस कमिश्नर तथा एस.एस.पी. (ग्रामीण) को सिफारिशी पत्र भेज दिया है गौरतलब है कि इससे पहले भी जिला जालंधर के कई कॉलोनाइजरों के ऊपर पुलिस केस दर्ज करने की सिफारिश की जा चुकी है और कई थानों में तो ऐसे केस दायर कर भी दिए गए हैं जिस कारण कालोनाइजरों में हड़कंप सा मचा हुआ, यह पत्र पुडा की चीज एडमिनिस्ट्रेटर दीपशिखा शर्मा द्वारा जारी किया गया है। इन कालोनियों पर दर्ज होगी एफ.आई.आर. कोटला कॉलोनी गांव कोटला, शाही एन्क्लेव गांव लिद्धड़ा, गोल्ड सिटी गांव भोजोवाल, समर एन्क्लेव गांव चोमो, ढड्डे कालोनी गांव कंगनीवाल, काला बकरा एन्क्लेव गांव काला बकरा, श्री हरि कृष्ण नगर गांव नाहल, लाइफस्टाइल होम गांव फोल्डीवाल, अम्बेडकर नगर गांव बोपाराय, पंडित एवेन्यू गांव चोमो, गोल्डन एवेन्यू गांव हवेली, नकोदर एन्क्लेव गांव सैनीवाल, गांव जंडूसिंघा, गांव मुबारकपुर, बस्ती पीरदाद, गांव ढड्डे, गांव बुलंदपुर, गांव बिनपालके, गांव जमशेर, गांव अलीपुर, गांव कानपुर शामिल है I

23 कॉलोनाइजरों पर JDA करवाने जा रही है पुलिस केस दर्ज Read More »

”ਖੇਡਾਂ ਵਤਨ ਪੰਜਾਬ ਦੀਆਂ”ਵਿੱਚ ਆਖਰੀ ਉਮੀਦ ਵੈਲਫੇਅਰ ਸੋਸਾਇਟੀ ਵੱਲੋ ਕੀਤੀ ਗਈ ਸ਼ਮੂਲੀਅਤ

”ਖੇਡਾਂ ਵਤਨ ਪੰਜਾਬ ਦੀਆਂ” ਵਿੱਚ ਆਖਰੀ ਉਮੀਦ ਵੈਲਫੇਅਰ ਸੋਸਾਇਟੀ ਵੱਲੋ ਕੀਤੀ ਗਈ ਸ਼ਮੂਲੀਅਤ (ਖੇਡਾਂ ਵਤਨ ਪੰਜਾਬ ਦੀਆਂ) ਦਾ ਸ਼ੁਭ ਆਰੰਭ ਮਾਣਯੋਗ ਪੰਜਾਬ ਦੇ C. M ਭਗਵੰਤ ਮਾਨ ਜੀ, ਉਹਨਾਂ ਦੀ ਧਰਮ ਪਤਨੀ, ਜਲੰਧਰ ਸ਼ਹਿਰ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਖੇ ਕੀਤਾ ਗਿਆ. ਵੱਖ ਵੱਖ ਥਾਵਾਂ ਤੋਂ ਆਏ ਸਕੂਲਾਂ ਦੇ ਬੱਚਿਆਂ ਵਲੋ ਗਿੱਦਾ, ਭੰਗੜਾ, ਡਾਂਸ, ਰੱਸੀ ਖਿੱਚ, ਫੁੱਟਬਾਲ, ਅਤੇ ਹੋਰ ਸਭਿਆਚਾਰਕ ਪ੍ਰੋਗਰਾਮ ਰਾਹੀਂ ਲੋਕਾਂ ਦਾ ਮਨੋਰੰਜਨ ਕੀਤਾ ਗਿਆ. ਅਮ੍ਰਿਤ ਮਾਨ, ਨੂਰਾ ਸਿਸਟਰ, ਰਣਜੀਤ ਬਾਵਾ ਅਤੇ ਉੱਚ ਚੋਟੀ ਦੇ ਕਲਾਕਾਰਾ ਵਲੋਂ ਇਸ ਪ੍ਰੋਗਰਾਮ ਵਿਚ ਸੰਗੀਤਾ ਰਾਹੀਂ ਰੰਗ ਭਰੇ ਗਏ. ਓਸ ਸਮੇਂ ਨਜ਼ਾਰਾ ਇਹਨਾਂ ਸੁਨਹਿਰੀ ਹੋ ਗਿਆ ਜਿਸ ਸਮੇਂ ਮਾਣਯੋਗ C.M ਸਾਹਿਬ ਖੁਦ ਸਟੇਜ ਛਡ ਕੇ ਬੱਚਿਆਂ ਦੇ ਨਾਲ ਬਾਲੀਬਾਲ ਖੇਡਣ ਲਈ ਗ੍ਰਾਊਂਡ ਵਿਚ ਆਏ. ਜਿਸ ਮੌਕੇ ਤੇ ਜਲੰਧਰ ਦੇ ਮਾਨਯੋਗ DC ਸਾਹਿਬ ਜਸਪ੍ਰੀਤ ਸਿੰਘ ਜੀ, SDM ਸਰੀਨ ਜੀ, ਪੁਲੀਸ ਕਮਿਸ਼ਨਰ, MLA ਸਹਿਬਾਨ ਅਤੇ ਪੰਜਾਬ ਦੀਆਂ ਵੱਖ ਵੱਖ ਧਾਰਮਿਕ ਅਤੇ ਰਾਜਨੀਤਿਕ ਸ਼ਖਸੀਅਤਾਂ ਵਲੋ ਹਾਜਰੀ ਭਰੀ ਗਈ. ਇਸ ਮੌਕੇ ਆਖਰੀ ਉਮੀਦ ਵੈਲਫੇਅਰ ਸੋਸਾਇਟੀ ਜਲੰਧਰ ਵੱਲੋ ਵੀ ਸਮੂਲੀਅਤ ਕੀਤੀ ਗਈ. ਅਤੇ ਸੰਸਥਾ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਜਾਣਕਾਰੀ ਸਾਂਝੀ ਕੀਤੀ ਗਈ. ਅਤੇ ਬੱਚਿਆ ਨੂੰ ਨਸ਼ਾ ਤਿਆਗ ਕੇ ਖੇਡਾਂ ਵਤਨ ਪੰਜਾਬ ਦੀਆਂ ਦਾ ਹਿੱਸਾ ਬਣ ਅਪਣੇ ਮਾਂ ਪਿਉ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ ਗਿਆ. ਤਹਿ ਦਿਲੋਂ ਧੰਨਵਾਦ ਪ੍ਰਸ਼ਾਸਨ ਅਤੇ ਰਾਜਨੀਤਿਕ, ਸਮਾਜਿਕ ਸਖ਼ਸੀਅਤ ਦਾ ਜਿਹਨਾਂ ਨੇ NGO ਨੂੰ ਮਾਣ ਬਖਸ਼ ਕੇ ਨਿਵਾਜਿਆ.

”ਖੇਡਾਂ ਵਤਨ ਪੰਜਾਬ ਦੀਆਂ”ਵਿੱਚ ਆਖਰੀ ਉਮੀਦ ਵੈਲਫੇਅਰ ਸੋਸਾਇਟੀ ਵੱਲੋ ਕੀਤੀ ਗਈ ਸ਼ਮੂਲੀਅਤ Read More »

ਕਪੂਰਥਲਾ ਰੋਡ ਨੂੰ ਬਣਾਉਣ ਲਈ ਇਲਾਕਾ ਨਿਵਾਸੀਆਂ ਵੱਲੋਂ ਕੀਤਾ ਰੋਡ ਜਾਮ

ਕਪੂਰਥਲਾ ਰੋਡ ਨੂੰ ਬਣਾਉਣ ਲਈ ਇਲਾਕਾ ਨਿਵਾਸੀਆਂ ਵੱਲੋਂ ਕੀਤਾ ਰੋਡ ਜਾਮ ਨਗਰ ਨਿਗਮ ਅਧਿਕਾਰੀਆਂ ਦੇ ਭਰੋਸੇ ਉਪਰੰਤ ਖਤਮ ਹੋਇਆ ਧਰਨਾ ਪਿਛਲੇ ਲੰਬੇ ਸਮੇਂ ਤੋਂ ਕਪੂਰਥਲਾ ਰੋਡ ਜੋ ਕਿ ਸਮਾਰਟ ਸਿਟੀ ਪ੍ਰਾਜੈਕਟ ਦੇ ਅਧੀਨ ਆਉਂਦਾ ਹੈ। ਜਿਸ ਦੀ ਖ਼ਸਤਾ ਹਾਲਤ ਕਾਰਨ ਇਲਾਕਾ ਨਿਵਾਸੀ ਅਤੇ ਉਥੋਂ ਲੰਘਣ ਵਾਲੇ ਰਾਹਗੀਰ ਬਹੁਤ ਹੀ ਜ਼ਿਆਦਾ ਪ੍ਰੇਸ਼ਾਨ ਹਨ। ਨਗਰ ਨਿਗਮ ਅਧਿਕਾਰੀਆਂ ਨੂੰ ਵਾਰ ਵਾਰ ਮੰਗ ਪੱਤਰ ਦੇਣ ਦੇ ਬਾਵਜੂਦ ਵੀ ਨਿਗਮ ਅਧਿਕਾਰੀਆਂ ਵੱਲੋਂ ਇਸ ਰਸਤੇ ਨੂੰ ਨਹੀਂ ਬਣਾਇਆ ਗਿਆ। ਜਿਸ ਕਾਰਨ ਅੱਜ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਕਪੂਰਥਲਾ ਰੋਡ ਸਿਵਲ ਸੋਸਾਇਟੀ ਅਧੀਨ ਕਪੂਰਥਲਾ ਰੋਡ ਤੇ ਧਰਨਾ ਦਿੱਤਾ ਗਿਆ। ਧਰਨਾ ਦੇਣ ਉਪਰੰਤ ਵੀ ਜਦੋਂ ਨਿਗਮ ਪ੍ਰਸ਼ਾਸਨ ਵੱਲੋਂ ਕੋਈ ਅਧਿਕਾਰੀ ਮੰਗ ਪੱਤਰ ਲੈਣ ਵੀ ਨਹੀਂ ਪੁੱਜਿਆ ਤਾਂ ਇਲਾਕਾ ਨਿਵਾਸੀਆਂ ਵੱਲੋਂ ਕਪੂਰਥਲਾ ਰੋਡ ਨੂੰ ਮੁਕੰਮਲ ਤੌਰ ਤੇ ਚਾਰ ਘੰਟੇ ਲਈ ਬੰਦ ਕਰ ਦਿੱਤਾ। ਜਿਸ ਉਪਰੰਤ ਨਗਰ ਨਿਗਮ ਵੱਲੋਂ ਰਜਨੀਸ਼ ਡੋਗਰਾ ਨਿਗਰਾਨ ਇੰਜਨੀਅਰ ਅਤੇ ਐਕਸੀਅਨ ਜਸਪਾਲ ਸਿੰਘ ਆਏ। ਉਨ੍ਹਾਂ ਨਾਲ ਗੱਲਬਾਤ ਹੋਣ ਉਪਰੰਤ ਸਿਵਲ ਸੁਸਾਇਟੀ ਦੇ ਮੈਂਬਰਾਂ ਵਲੋਂ ਧਰਨਾ ਖ਼ਤਮ ਕੀਤਾ ਗਿਆ।ਇਸ ਮੌਕੇ ਸ੍ਰੀ ਪਰਮਜੀਤ ਸਿੰਘ ਬਰਾਰ ਨੇ ਦੱਸਿਆ ਕਿ ਅਧਿਕਾਰੀਆਂ ਵੱਲੋਂ ਕੀਤੇ ਗਏ ਵਾਅਦੇ ਅਨੁਸਾਰ ਜਲਦ ਹੀ ਨਿਗਮ ਅਧਿਕਾਰੀਆਂ ਦੀ ਸਿਵਲ ਸੁਸਾਇਟੀ ਨਾਲ ਮੀਟਿੰਗ ਹੋਵੇਗੀ। ਜਿਸ ਵਿਚ ਕਪੂਰਥਲਾ ਰੋਡ ਨੂੰ ਬਣਾਉਣ ਸਬੰਧੀ ਮਿਤੀ ਬੱਧ ਫ਼ੈਸਲਾ ਹੋਵੇਗਾ। ਸ੍ਰੀ ਸੁਖਜੀਤ ਸਿੰਘ ਨੇ ਦੱਸਿਆ ਕਿ ਜੇਕਰ ਨਿਗਮ ਅਧਿਕਾਰੀਆਂ ਵੱਲੋਂ ਨੀਯਤ ਕੀਤੀ ਮਿਤੀ ਤੱਕ ਕਪੂਰਥਲਾ ਰੋਡ ਨਹੀਂ ਬਣਾਈ ਜਾਂਦੀ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕੇ ਲੋਕ ਚਾਰ ਘੰਟੇ ਤੋਂ ਵੱਧ ਧੁੱਪ ਵਿੱਚ ਸੜਕ ਉੱਤੇ ਬੈਠੇ ਹੋਣ ਅਤੇ ਚਾਰ ਘੰਟੇ ਬਾਅਦ ਨਗਰ ਨਿਗਮ ਦੇ ਅਧਿਕਾਰੀ ਗੱਲਬਾਤ ਦੇ ਲਈ ਧਰਨੇ ਵਾਲੀ ਜਗ੍ਹਾ ਤੇ ਆਏ। ਇਸ ਮੌਕੇ ਤੇ ਜਤਿੰਦਰ ਸਿੰਘ ਰਾਜਪਾਲ, ਅਵਤਾਰ ਸਿੰਘ, ਸਤਨਾਮ ਸਿੰਘ ਸੈਣੀ, ਗੋਬਿੰਦ ਸਿੰਘ, ਡਾ ਸੁਰਿੰਦਰਪਾਲ ਜੌਹਲ, ਬਲਵਿੰਦਰ ਕੁਮਾਰ ਵਿਕੀ, ਰਣਬੀਰ ਸਿੰਘ, ਰਾਜਪਾਲ ਸਿੰਘ ਚੱਢਾ, ਪਵਨ ਕੁਮਾਰ, ਰਾਜ ਕੁਮਾਰ ਸੇਤੀਆ, ਪਰਮਿੰਦਰ ਸਿੰਘ, ਕੁਲਦੀਪ ਸਿੰਘ, ਰਾਜਾ ਸਿੰਘ, ਗੁਰਵਿੰਦਰ ਸਿੰਘ ਸੋਢੀ, ਰਿੰਕੂ, ਰਣਜੀਤ ਸਿੰਘ ਢਿੱਲੋਂ, ਰਾਜਿੰਦਰ ਕੁਮਾਰ ਪਟਵਾਰੀ, ਪਰਦੀਪ ਕੁਮਾਰ ਭਿੰਦਾ, ਅਸ਼ੋਕ ਕੁਮਾਰ ਮੱਕਡ਼, ਵਿਰਦੀ, ਚੰਦਰ ਕੁਮਾਰ ਆਦਿ ਮੌਜੂਦ ਸਨ

ਕਪੂਰਥਲਾ ਰੋਡ ਨੂੰ ਬਣਾਉਣ ਲਈ ਇਲਾਕਾ ਨਿਵਾਸੀਆਂ ਵੱਲੋਂ ਕੀਤਾ ਰੋਡ ਜਾਮ Read More »

संविधान चौक (बी.एम.सी. चौक) में लगी सरदार बेअंत सिंह की प्रतिमा पर लिखे गए ‘खालिस्तान जिंदाबाद’ के नारे

संविधान चौक (बी.एम.सी. चौक) में लगी सरदार बेअंत सिंह की प्रतिमा पर लिखे गए खालिस्तान जिंदाबाद के नारे जालंधर (जे पी बी न्यूज़ 24 ) :कमिश्नरेट पुलिस के सुरक्षा व्यवस्था के दावे खोखले साबित हो रहे हैं।महानगर के बीचों बीच प्रमुख संविधान चौक (बी.एम.सी. चौक) में लगी सरदार बेअंत सिंह की प्रतिमा पर खालिस्तान जिंदाबाद के नारे लिखे गए हैं। पंजाब के मुख्यमंत्री भगवंत मान के जालंधर आने से पहले इस घटना ने कमिश्नरेट पुलिस की कार्यशैली पर निशान लगा दिया है।बता दें कि कल दोपहर के बाद मुख्यमंत्री भगवंत मान जालंधर आएंगे और गुरू गोबिंद सिंह स्टेडियम में खेल मेलों का उद्घाटन करेंगे। इसके लिए पिछले कई दिन से पुलिस प्रशासन लगातार तैयारियों में जुटा हुआ है।शहर में सुरक्षा और अधिक बढ़ाई गई है। लेकिन इसके बावजूद शहर के बीचो बीच प्रमुख संविधान चौक में लगी पूर्व मुख्यमंत्री बेअंत सिंह की प्रतिमा पर खालिस्तान जिंदाबाद के नारे लिखे गए। सरदार बेअतं सिंह की प्रतिमा के साथ ही लगे भगवंत मान के जालंधर आने संबंधी बोर्ड पर भी खालिस्तान जिंदाबाद के नारे लिखे गए हैं। दिन निकलते ही ये मामला सामने आते ही कमिश्नरेट पुलिस में हड़कंप मच गया। व इस घटना की सूचना मिलते ही थाना प्रभारी पुलिस फोर्स सहित मौके पर पहुंचे।पुलिस कर्मचारियों द्वारा स्प्रे के ज़रिए खालिस्तान जिंदाबाद के नारे मिटाए गए साथ ही अधिकारियों द्वारा घटनास्थल के आसपास के सीसीटीवी फुटेज चैक करवाई जा रही हैं।

संविधान चौक (बी.एम.सी. चौक) में लगी सरदार बेअंत सिंह की प्रतिमा पर लिखे गए ‘खालिस्तान जिंदाबाद’ के नारे Read More »

ਡਾ: ਜੌਹਲ ਦੇ ਸਮਰਥਨ ‘ਚ ਆਈ ਐਮਏ ਸਾਹਮਣੇ, ਜਲੰਧਰ ਦੇ ਹਸਪਤਾਲਾਂ ਦੀਆਂ ਐਮਰਜੈਂਸੀ ਸੇਵਾਵਾਂ ਬੰਦ ਕਰਨ ਦੀ ਦਿੱਤੀ ਚੇਤਾਵਨੀ

ਡਾ: ਜੌਹਲ ਦੇ ਸਮਰਥਨ ‘ਚ ਆਈ ਐਮਏ ਸਾਹਮਣੇ, ਜਲੰਧਰ ਦੇ ਹਸਪਤਾਲਾਂ ਦੀਆਂ ਐਮਰਜੈਂਸੀ ਸੇਵਾਵਾਂ ਬੰਦ ਕਰਨ ਦੀ ਦਿੱਤੀ ਚੇਤਾਵਨੀ ਜਲੰਧਰ ( ਜੇ ਪੀ ਬੀ ਨਿਊਜ਼ 24 ) : ਜੌਹਲ ਹਸਪਤਾਲ ਦੇ ਮਾਲਕ ਡਾਕਟਰ ਬਲਜੀਤ ਸਿੰਘ ਜੌਹਲ ਖਿਲਾਫ ਦਰਜ ਕੀਤੇ ਗਏ ਕੇਸ ਵਿੱਚ ਨਵਾਂ ਮੋੜ ਆਇਆ ਹੈ। ਡਾ: ਜੌਹਲ ਦੇ ਸਮਰਥਨ ‘ਚ ਸਮੁੱਚੀ ਆਈ.ਐਮ.ਏ. ਸਾਹਮਣੇ ਆਈ ਹੈ ਅਤੇ ਉਹ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਮਿਲੇ ਹਨ। ਮੀਟਿੰਗ ਦੌਰਾਨ ਡਾ: ਅਲੋਕ, ਡਾ: ਨਵਜੋਤ ਦਹੀਆ, ਡਾ: ਸੁਸ਼ਮਾ ਚਾਵਲਾ, ਡਾ: ਅਮਰਜੀਤ, ਡਾ: ਦੀਪਕ ਚਾਵਲਾ ਆਦਿ ਨੇ ਡਾ: ਜੌਹਲ ਦੀ ਹਮਾਇਤ ਕਰਦਿਆਂ ਕਿਹਾ ਕਿ ਡਾ: ਜੌਹਲ ‘ਤੇ ਝੂਠੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ | ਇਸ ਲਈ ਉਨ੍ਹਾਂ ਦੀ ਮੰਗ ਹੈ ਕਿ ਇਸ ਕੇਸ ਵਿੱਚੋਂ ਡਾਕਟਰ ਜੌਹਲ ਦਾ ਨਾਂ ਜਲਦੀ ਤੋਂ ਜਲਦੀ ਹਟਾਇਆ ਜਾਵੇ। ਆਈਐਮਏ ਮੈਂਬਰਾਂ ਨੇ ਕਿਹਾ ਕਿ ਜੇਕਰ ਡਾਕਟਰ ਜੌਹਲ ਨੂੰ ਰਾਹਤ ਨਾ ਦਿੱਤੀ ਗਈ ਤਾਂ ਪੂਰੇ ਜਲੰਧਰ ਜ਼ਿਲ੍ਹੇ ਦੇ ਪ੍ਰਾਈਵੇਟ ਹਸਪਤਾਲਾਂ ਦੀਆਂ ਓਪੀਡੀਜ਼ ਬੰਦ ਰੱਖੀਆਂ ਜਾਣਗੀਆਂ ਜਿਸ ਦੀ ਸਾਰੀ ਜ਼ਿੰਮੇਵਾਰੀ ਪੁਲੀਸ ਪ੍ਰਸ਼ਾਸਨ ਦੀ ਹੋਵੇਗੀ। ਪੁਲੀਸ ਨੇ ਸਿਆਸੀ ਦਬਾਅ ਹੇਠ ਇਹ ਗਲਤ ਕੇਸ ਬਣਾਇਆ ਹੈ, ਜੇਕਰ ਸਰਕਾਰ ਨੇ ਇਸ ਪਾਸੇ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ਵਿੱਚ ਡਾਕਟਰ ਕਿਸੇ ਵੀ ਐਮਰਜੈਂਸੀ ਕੇਸ ਨੂੰ ਲੈਣ ਤੋਂ ਗੁਰੇਜ਼ ਕਰਨਗੇ, ਜਿਸ ਕਾਰਨ ਹੋਣ ਵਾਲੀਆਂ ਸਾਰੀਆਂ ਮੁਸ਼ਕਲਾਂ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਜਨਤਾ ਨੂੰ ਭੁਗਤਣਾ ਪਵੇਗਾ ਜੇਕਰ ਪ੍ਰਸ਼ਾਸਨ ਨੇ ਇਸ ਵੱਲ ਧਿਆਨ ਨਾ ਦਿੱਤਾ ਤਾਂ ਐਮਰਜੈਂਸੀ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਜਾਣਗੀਆਂ ਅਤੇ ਜੇਕਰ ਫਿਰ ਵੀ ਕੁਝ ਨਾ ਹੋਇਆ ਤਾਂ ਹਸਪਤਾਲ ਵੀ ਬੰਦ ਹੋ ਜਾਣਗੇ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਅਤੇ ਸਰਕਾਰ ਹੋਵੇਗੀ।

ਡਾ: ਜੌਹਲ ਦੇ ਸਮਰਥਨ ‘ਚ ਆਈ ਐਮਏ ਸਾਹਮਣੇ, ਜਲੰਧਰ ਦੇ ਹਸਪਤਾਲਾਂ ਦੀਆਂ ਐਮਰਜੈਂਸੀ ਸੇਵਾਵਾਂ ਬੰਦ ਕਰਨ ਦੀ ਦਿੱਤੀ ਚੇਤਾਵਨੀ Read More »

ਥਾਣਾ-4 ਦੇ SHO ਵੱਲੋਂ ਸ਼ਿਵ ਸੈਨਾ ਟਕਸਾਲੀ ਦੇ ਪੰਜਾਬ ਚੇਅਰਮੈਨ ਨਾਲ ਬਦਸਲੂਕੀ ਲਈ 30 ਅਗਸਤ ਤੱਕ ਲਾਈਨ ਵਿੱਚ ਹਾਜ਼ਰ ਹੋਣ ਦਾ ਅਲਟੀਮੇਟਮ

ਥਾਣਾ-4 ਦੇ ਐੱਸਐੱਚਓ ਵੱਲੋਂ ਸ਼ਿਵ ਸੈਨਾ ਟਕਸਾਲੀ ਦੇ ਪੰਜਾਬ ਚੇਅਰਮੈਨ ਨਾਲ ਬਦਸਲੂਕੀ ਲਈ 30 ਅਗਸਤ ਤੱਕ ਲਾਈਨ ਵਿੱਚ ਹਾਜ਼ਰ ਹੋਣ ਦਾ ਅਲਟੀਮੇਟਮ ਜਲੰਧਰ (ਜੇ ਪੀ ਬੀ ਨਿਊਜ਼ 24 ) : ਅੱਜ ਸ਼ਿਵ ਸੈਨਾ ਟਕਸਾਲੀ ਦੇ ਕੌਮੀ ਪ੍ਰਧਾਨ ਸੁਧੀਰ ਕੁਮਾਰ ਸੂਰੀ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸ਼ਿਵ ਸੈਨਾ ਟਕਸਾਲੀ ਦੇ ਜ਼ਿਲ੍ਹਾ ਪ੍ਰਧਾਨ ਰਾਜੂ ਪਹਿਲਵਾਨ ਨੇ ਦੱਸਿਆ ਕਿ ਜਲੰਧਰ ਦੇ ਥਾਣਾ 4 ‘ਚ ਸਾਡੀ ਸ਼ਿਵ ਸੈਨਾ ਟਕਸਾਲੀ ਦੇ ਪੰਜਾਬ ਚੇਅਰਮੈਨ ਸੁਨੀਲ ਕੁਮਾਰ ਬੰਟੀ ਨੂੰ ਪੁਲਿਸ ਥਾਣੇ ‘ਚ ਡੀ. 4 ਕਿਸੇ ਮੁੱਦੇ ਨੂੰ ਲੈ ਕੇ, ਜਿਸ ਤੋਂ ਬਾਅਦ ਜਦੋਂ ਅਸੀਂ ਐੱਸ.ਐੱਚ.ਓ. ਕਮਲਜੀਤ ਸਿੰਘ ਨੂੰ ਮਿਲੇ ਤਾਂ ਸਾਡੇ ਪੰਜਾਬ ਦੇ ਚੇਅਰਮੈਨ ਸੁਨੀਲ ਕੁਮਾਰ ਬੰਟੀ ਨਾਲ ਗੱਲ ਕਰਨ ਦਾ ਤਰੀਕਾ ਬਹੁਤ ਗਲਤ ਹੈ ਅਤੇ ਐੱਸ.ਐੱਚ.ਓ ਕਮਲਜੀਤ ਸਿੰਘ ਨੇ ਸਾਡੇ ਪੰਜਾਬ ਦੇ ਚੇਅਰਮੈਨ ਸੁਨੀਲ ਕੁਮਾਰ ਬੰਟੀ ਨਾਲ ਬਹੁਤ ਮਾੜਾ ਵਿਵਹਾਰ ਕੀਤਾ ਅਤੇ ਸਾਡੇ ਸੁਨੀਲ ਕੁਮਾਰ ਬੰਟੀ ਪੰਜਾਬ ਚੇਅਰਮੈਨ ਹੋਣ ਦੇ ਨਾਤੇ ਉਹ ਬਹੁਤ ਵੱਡੇ ਅਹੁਦੇ ‘ਤੇ ਬਿਰਾਜਮਾਨ ਹੈ ਅਤੇ ਉਸ ਨਾਲ ਅਜਿਹਾ ਸਲੂਕ ਕਰਨਾ ਬਹੁਤ ਗਲਤ ਹੈ ਸਾਡੀ ਸ਼ਿਵ ਸੈਨਾ ਟਕਸਾਲੀ ਸਾਡੇ ਪੰਜਾਬ ਚੇਅਰਮੈਨ ਦੀ ਬੇਇੱਜ਼ਤੀ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ ਜਦੋਂ ਇਹ ਸਾਰੀ ਗੱਲ ਸ਼ਿਵ ਸੈਨਾ ਟਕਸਾਲੀ ਦੇ ਕੌਮੀ ਪ੍ਰਧਾਨ ਸ. ਸੁਧੀਰ ਕੁਮਾਰ ਸੂਰੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੇ ਪੰਜਾਬ ਦੇ ਚੇਅਰਮੈਨ ਸੁਨੀਲ ਕੁਮਾਰ ਬੰਟੀ ਨਾਲ ਐਸ.ਐਚ.ਓ ਕਮਲਜੀਤ ਸਿੰਘ ਕਿਸੇ ਵੀ ਕੀਮਤ ‘ਤੇ ਕੀਤੀ, ਦੂਰੀ ਵਾਲਾ ਵਤੀਰਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜੇਕਰ 30 ਅਗਸਤ ਤੱਕ ਐਸ.ਐਚ.ਓ ਕਮਲਜੀਤ ਸਿੰਘ ਨੂੰ ਲਾਈਨ ਹਾਜ਼ਰ ਨਾ ਕੀਤਾ ਗਿਆ ਤਾਂ ਜਲੰਧਰ ਦੇ ਐਸ.ਐਚ.ਓ ਕਮਲਜੀਤ ਅਤੇ ਪੰਜਾਬ ਪੰਜਾਬ ਭਰ ਵਿੱਚ ਸ਼ਿਵ ਸੈਨਾ ਟਕਸਾਲੀ ਜਾਂ ਸਮੂਹ ਹਿੰਦੂ ਜਥੇਬੰਦੀਆਂ ਸੜਕ ਜਾਮ ਜਾਂ ਹਾਈਵੇਅ ਰਾਹੀਂ ਸਿੰਘ ਦਾ ਵਿਰੋਧ ਕਰਨਗੀਆਂ, ਜਿਸਦੀ ਜਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ ਅਤੇ ਜਿਸਦੀ ਸ਼ੁਰੂਆਤ ਜਲੰਧਰ ਤੋਂ ਹੋਵੇਗੀ! ਇਸ ਮੌਕੇ ਸ਼ਿਵ ਸੈਨਾ ਟਕਸਾਲੀ ਦੇ ਨਾਲ ਹਿੰਦੂ ਸੰਗਠਨ ਸ਼ਿਵ ਸੈਨਾ ਟਕਸਾਲੀ ਦੇ ਸੀਨੀਅਰ ਆਗੂ ਐਸ.ਕੇ.ਸ਼ਰਮਾ ਸੰਨੀ, ਸ਼ਿਵ ਸੈਨਾ ਹਿੰਦ ਯੂਥ ਦੇ ਰਾਸ਼ਟਰੀ ਪ੍ਰਧਾਨ ਇਸ਼ਾਂਤ ਸ਼ਰਮਾ ਜੀ ਜਾਂ ਰਾਸ਼ਟਰੀ ਬੁਲਾਰੇ ਸੁਭਾਸ਼ ਮਹਾਜਨ, ਸ਼੍ਰੀ ਰਾਮ ਭਗਤ ਸੈਨਾ ਦੇ ਰਾਸ਼ਟਰੀ ਪ੍ਰਧਾਨ ਸ਼੍ਰੀ ਧਰਮਿੰਦਰ ਮਿਸ਼ਰਾ, ਪੰਜਾਬ ਪ੍ਰਧਾਨ ਰਵੀ ਪਟੇਲ, ਸ. ਸ਼ਿਵ ਸੈਨਾ ਸਮਾਜਵਾਦੀ ਪੰਜਾਬ ਦੇ ਵਾਈਸ ਚੇਅਰਮੈਨ ਸੁਨੀਲ ਮਮਦੂ ਅਤੇ ਆਦਿ ਸ਼ਿਵ ਸੈਨਿਕ ਸਨ!

ਥਾਣਾ-4 ਦੇ SHO ਵੱਲੋਂ ਸ਼ਿਵ ਸੈਨਾ ਟਕਸਾਲੀ ਦੇ ਪੰਜਾਬ ਚੇਅਰਮੈਨ ਨਾਲ ਬਦਸਲੂਕੀ ਲਈ 30 ਅਗਸਤ ਤੱਕ ਲਾਈਨ ਵਿੱਚ ਹਾਜ਼ਰ ਹੋਣ ਦਾ ਅਲਟੀਮੇਟਮ Read More »

CP ਸੰਧੂ ਨੇ ਜਲੰਧਰ ਵਿੱਚ ਖੋਲੇ ਗਏ ICCC ਸੈਂਟਰ ਦੀ ਕੀਤੀ ਚੈਕਿੰਗ

CP ਸੰਧੂ ਨੇ ਜਲੰਧਰ ਵਿੱਚ ਖੋਲੇ ਗਏ ICCC ਸੈਂਟਰ ਦੀ ਕੀਤੀ ਚੈਕਿੰਗ ਜਲੰਧਰ (ਜੇ ਪੀ ਬੀ ਨਿਊਜ਼ 24 ) :  ਪੁਲਿਸ ਕਮਿਸ਼ਨਰ ਜਲੰਧਰ ਸ. ਗੁਰਸ਼ਰਨ ਸਿੰਘ ਸੰਧੂ IPS ਵੱਲੋਂ ਪੁਲਿਸ ਲਾਈਨ ਵਿਖੇ ਨਰੀਖਣ ਕੀਤਾ ਗਿਆ। ਇਸ ਦੌਰਾਨ ਪੰਜਾਬ ਸਰਕਾਰ ਵੱਲੋਂ ਪੁਲਿਸ ਕਮਿਸ਼ਨਰੇਟ ਜਲੰਧਰ ਵਿੱਚ ਖੋਲੇ ਗਏ ICCC ਸੈਂਟਰ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਪੁਲਿਸ ਕਮਿਸ਼ਨਰ ਸਾਹਿਬ ਜੀ ਦੇ ਨਾਲ DCP ਹੈਡਕੁਆਟਰ ਸ਼੍ਰੀਮਤੀ ਵਤਸਵਾ ਗੁਪਤਾ IPS, ਅਤੇ ਸ੍ਰੀ ਨਰੇਸ਼ ਡੋਗਰਾ PPS , DCP security ਅਤੇ ਓਪ੍ਰੇਸ਼ਨ ਮੌਜੂਦ ਸਨ। ਇਸ ਮੌਕੇ CP ਸ. ਗੁਰਸ਼ਰਨ ਸਿੰਘ ਸੰਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ICCC ਸੈਂਟਰ ਜਲੰਧਰ ਸ਼ਹਿਰ ਵਿੱਚ ਕੈਮਰਿਆਂ ਰਾਹੀਂ ਮੋਨੀਟਰਿੰਗ ਹੋਵੇਗੀ। ਜਲੰਧਰ ਸ਼ਹਿਰ ਵਿਚ ਕਿਸੇ ਵੀ ਚੌਂਕ ਵਿੱਚ ਕੋਈ ਟਰੈਫਿਕ ਰੂਲ ਤੋੜਨ ਦੀ ਕੋਸ਼ਿਸ਼ ਕਰਦਾ ਹੈ। ਇਸ ਤੋਂ ਇਲਾਵਾ ਸਨੈਚਿੰਗ ਕਰਨ ਵਾਲੇ ਜਾਂ ਹੋਰ ਕਿਸੇ ਕਿਸਮ ਦਾ ਕਰਾਇਮ ਕਰਨ ਵਾਲੇ ਕੈਮਰਿਆਂ ਰਾਹੀਂ ਤੁਰੰਤ ਪੁਲਿਸ ਦੀ ਨਿਗ੍ਹਾ ਵਿੱਚ ਆ ਜਾਣਗੇ ਅਤੇ ਗ੍ਰਿਫਤਾਰ ਹੋਣਗੇ। ਕੋਈ ਟਰੈਫਿਕ ਰੂਲ ਤੋੜਦਾ ਹੈ ਤਾਂ ਤੁਰੰਤ ਕੈਮਰਿਆਂ ਦੀ ਨਜ਼ਰ ਵਿੱਚ ਆ ਜਾਣਗੇ ਕੈਮਰਿਆਂ ਦੁਆਰਾ ਜਲਦੀ ਹੀ ਚਲਾਨਾ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ।

CP ਸੰਧੂ ਨੇ ਜਲੰਧਰ ਵਿੱਚ ਖੋਲੇ ਗਏ ICCC ਸੈਂਟਰ ਦੀ ਕੀਤੀ ਚੈਕਿੰਗ Read More »

ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੀ ਬੰਦ ਪਈ ਸਾਈਟ ਨੂੰ ਖੋਲ੍ਹਣ ਲਈ ਵਿਦਿਆਰਥੀਆਂ ਨੇ ਡੀਸੀ ਦਫ਼ਤਰ ਦਾ ਘਿਰਾਓ ਕੀਤਾ

ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੀ ਬੰਦ ਪਈ ਸਾਈਟ ਨੂੰ ਖੋਲ੍ਹਣ ਲਈ ਵਿਦਿਆਰਥੀਆਂ ਨੇ ਡੀਸੀ ਦਫ਼ਤਰ ਦਾ ਘਿਰਾਓ ਕੀਤਾ ਜਲੰਧਰ (ਜੇ ਪੀ ਬੀ ਨਿਊਜ਼ 24 ):- ਅੱਜ ਸੈਂਕੜੇ ਵਿਦਿਆਰਥੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੀ ਬੰਦ ਪਈ ਸਾਈਟ ਨੂੰ ਖੋਲ੍ਹਣ ਅਤੇ ਸਾਧੂ ਸਿੰਘ ਧਰਮਸੋੌਤ ‘ਤੇ ਆਪਣੇ ਮਾਮਲਾ ਦਰਜ ਕਰਵਾਉਣ ਲਈ ਸੜਕਾਂ ‘ਤੇ ਉਤਰ ਆਏ। ਇਸ ਮੌਕੇ ਵਿਦਿਆਰਥੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਅਤੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਨਵਦੀਪ ਦਕੋਹਾ ਅਤੇ ਦੀਪਕ ਬਾਲੀ ਦੀ ਅਗਵਾਈ ਹੇਠ ਖਾਲਸਾ ਕਾਲਜ ਜਲੰਧਰ ਤੋਂ ਡੀ.ਸੀ ਦਫਤਰ ਜਲੰਧਰ ਤੱਕ ਵਿਦਿਆਰਥੀ ਸੰਘਰਸ਼ ਮੋਰਚਾ ਪੰਜਾਬ ਦੀ ਅਗਵਾਈ ਹੇਠ ਰੋਸ ਮਾਰਚ ਕੱਢਿਆ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਏ.ਡੀ.ਸੀ.ਪੀ ਅਮਿਤ ਸਰੀਨ ਨੂੰ ਮਿਲ ਕੇ ਆਪਣੀਆਂ ਸਮੱਸਿਆਵਾਂ ਦੱਸੀਆਂ, ਜਿਸ ‘ਤੇ ਏ.ਡੀ.ਸੀ.ਪੀ ਅਮਿਤ ਸਰੀਨ ਨੇ ਸਰਕਾਰ ਪੱਧਰ ‘ਤੇ ਮੀਟਿੰਗ ਕਰਵਾ ਕੇ ਬਾਕੀ ਸਮੱਸਿਆਵਾਂ ਦਾ 2 ਦਿਨਾਂ ‘ਚ ਹੱਲ ਕਰਵਾਉਣ ਦਾ ਭਰੋਸਾ ਦਿੱਤਾ |

ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੀ ਬੰਦ ਪਈ ਸਾਈਟ ਨੂੰ ਖੋਲ੍ਹਣ ਲਈ ਵਿਦਿਆਰਥੀਆਂ ਨੇ ਡੀਸੀ ਦਫ਼ਤਰ ਦਾ ਘਿਰਾਓ ਕੀਤਾ Read More »