
ਜਤਿਨ ਬੱਬਰ – ਜੈ ਮਾਂ ਛਿਨਮਸਤੀਕਾ ਸੇਵਾ ਸੁਸਾਇਟੀ ਵੱਲੋਂ 22ਵਾਂ ਸਲਾਨਾ ਜਾਗਰਣ 8 ਜੂਨ, ਐਤਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਚਿੰਤਪੁਰਨੀ ਵਿਖੇ ਲਾਲਾ ਜਗਤ ਨਾਰਾਇਣ ਧਰਮਸ਼ਾਲਾ ਵਿੱਚ ਬੜੀ ਧਾਰਮਿਕ ਸ਼ਰਧਾ ਅਤੇ ਸਮਾਜਿਕ ਜੋਸ਼ ਨਾਲ ਕਰਵਾਇਆ ਜਾ ਰਿਹਾ ਹੈ।
ਇਸ ਦੀ ਜਾਣਕਾਰੀ ਸੁਸਾਇਟੀ ਦੇ ਪ੍ਰਧਾਨ, ਵਾਰਡ ਨੰਬਰ 50 ਦੇ ਕੌਂਸਲਰ ਅਤੇ ਵਿਰੋਧੀ ਧਿਰ ਦੇ ਨੇਤਾ ਮਨਜੀਤ ਸਿੰਘ ਟੀਟੂ ਅਤੇ ਵਰਿੰਦਰ ਕੁਮਾਰ ਰਿੰਪਾ ਨੇ ਦਿੱਤੀ।
ਜਾਗਰਣ ਵਿੱਚ ਸ਼ਿਰਕਤ ਕਰਨ ਲਈ 25 ਤੋਂ 30 ਬੱਸਾਂ ਦਾ ਵਿਸ਼ਾਲ ਕਾਫਲਾ 8 ਜੂਨ ਸਵੇਰੇ 9 ਵਜੇ ਵੈਲਕਮ ਪੰਜਾਬ ਨਿਊਜ਼ ਦੇ ਦਫਤਰ ਤੋਂ ਚਲੇਗਾ। ਰਵਾਨਗੀ ਤੋਂ ਪਹਿਲਾਂ ਪੁਜਾ ਅਤੇ ਲੰਗਰ ਦਾ ਇੰਤਜ਼ਾਮ ਕੀਤਾ ਗਿਆ ਹੈ ਜੋ ਕਿ ਨਰਿੰਦਰ ਨੰਦਾ ਅਤੇ ਪਰਿਵਾਰ ਵੱਲੋਂ ਹੋਵੇਗਾ।
ਇਸ ਧਾਰਮਿਕ ਯਾਤਰਾ ਵਿੱਚ ਬਹੁਤ ਸਾਰੇ ਰਾਜਨੀਤਿਕ ਅਤੇ ਸਮਾਜਿਕ ਸ਼ਖਸੀਅਤਾਂ ਦੀ ਹਾਜ਼ਰੀ ਹੋਵੇਗੀ। ਮੁੱਖ ਮਹਿਮਾਨਾਂ ਵਿੱਚ ਪਦਮਸ਼੍ਰੀ ਵਿਜੇ ਚੋਪੜਾ ਅਤੇ ਅਵਿਨਾਸ਼ ਚੋਪੜਾ (ਪੰਜਾਬ ਕੇਸਰੀ ਗਰੁੱਪ), ਸਾਬਕਾ MP ਸੁਸ਼ੀਲ ਰਿੰਕੂ ਅਤੇ ਸਾਬਕਾ MLA ਸ਼ੀਤਲ ਅੰਗੁਰਾਲ ਸ਼ਾਮਿਲ ਹੋਣਗੇ।
ਬੱਸਾਂ ਦਾ ਰੂਟ ਤਲਵਾੜੇ ਰਾਹੀਂ ਹੋਵੇਗਾ ਅਤੇ ਰਸਤੇ ਵਿੱਚ ਮਹਾਂਕਾਲੀ ਮੰਦਰ ਵਿਖੇ ਦੁਪਹਿਰ ਦਾ ਲੰਗਰ ਗਗਨਦੀਪ ਗੋਰੀ ਅਤੇ ਪਰਿਵਾਰ ਵੱਲੋਂ ਲਗਾਇਆ ਜਾਵੇਗਾ।
ਮਾਤਾ ਦੇ ਦਰਬਾਰ ਵਿੱਚ ਪਹੁੰਚਣ ਤੋਂ ਬਾਅਦ ਸ਼ਾਮ 6 ਵਜੇ ਮਾਤਾ ਰਾਣੀ ਦੀ ਪੁਜਾ ਹੋਏਗੀ ਜਿਸ ਦੀ LIVE ਟੈਲੀਕਾਸਟ ਵੈਲਕਮ ਪੰਜਾਬ ਨਿਊਜ਼ ‘ਤੇ ਹੋਏਗੀ।
7 ਵਜੇ ਤੋਂ ਸ਼ੁਰੂ ਹੋਣ ਵਾਲੇ ਜਾਗਰਣ ਵਿੱਚ ਜਲੰਧਰ ਤੋਂ ਮਹੰਤ ਅਜੈ ਰਾਜਨ, ਕਮਲ ਦੁਆ ਅਤੇ ਅੰਮ੍ਰਿਤਸਰ ਤੋਂ ਲਵਿਸ਼ ਲਵ ਐਂਡ ਪਾਰਟੀ ਰਾਤ ਭਰ ਮਾਤਾ ਰਾਣੀ ਦਾ ਜਾਪ ਕਰਨਗੇ।
ਲੰਗਰ ਭੰਡਾਰੇ ਦਾ ਇੰਤਜ਼ਾਮ ਆਨੰਦ ਕੈਟਰਿੰਗ, ਕਰੀਮਿਕਾ ਆਈਸਕ੍ਰੀਮ ਦੇ ਮਾਲਕ ਅਸ਼ੋਕ ਭੰਡਾਰੀ ਅਤੇ ਭਗਵਾਨ ਮੰਦਰ ਬਸਤੀ ਸ਼ੇਖ ਦੀ ਕਮੇਟੀ ਵੱਲੋਂ ਕੀਤਾ ਗਿਆ ਹੈ।
ਇਸ ਸਾਰੇ ਪ੍ਰੋਗਰਾਮ ਦੀ ਸੰਚਾਲਨਾ ਜੀਵਨ ਜੋਤੀ ਟੰਡਨ, ਵਿੱਕੀ ਸੂਰੀ ਅਤੇ ਰਾਕੇਸ਼ ਕੁਮਾਰ ਕਰ ਰਹੇ ਹਨ।
ਇਸ ਪਵਿਤਰ ਜਾਗਰਣ ਮੌਕੇ ਉਪਸਥਿਤ ਰਹਿਣ ਵਾਲਿਆਂ ਵਿੱਚ ਤਰਲੋਚਨ ਸਿੰਘ ਛਾਬੜਾ, ਇੰਦਰਜੀਤ ਸਿੰਘ ਬੱਬਰ, ਗੁਰਮੀਤ ਸਿੰਘ, ਅਮਰਪ੍ਰੀਤ ਸਿੰਘ (ਰਿੰਕੂ), ਸਨੀ ਧੰਜਲ, ਸੰਜੂ ਅਬਰੋਲ, ਰਾਹੁਲ ਤਿਵਾੜੀ, ਸਚਿਨ ਸਰੀਨ, ਸ਼ਿਵਮ ਟੰਡਨ, ਰਾਜ ਕੁਮਾਰ ਸੂਰੀ, ਰਿੰਕੂ ਡੀਪੂ, ਨੀਰਜ ਮੱਕੜ ਅਤੇ ਹੋਰ ਕਈ ਸਮਾਜਿਕ ਵਰਕਰ ਵੀ ਸ਼ਾਮਿਲ ਹੋਣਗੇ।